ਫਤਹਿਗੜ੍ਹ ਸਾਹਿਬ ਡਾਇਟ ਵੱਲੋਂ ਚਾਰ ਰੋਜ਼ਾ ਸਕਾਊਟ ਟੂਰ ਰਵਾਨਾ
ਫਤਹਿਗੜ੍ਹ ਸਾਹਿਬ ਡਾਇਟ ਵੱਲੋਂ ਚਾਰ ਰੋਜ਼ਾ ਸਕਾਊਟ ਟੂਰ ਰਵਾਨਾ
Publish Date: Tue, 17 Mar 2026 05:11 PM (IST)
Updated Date: Tue, 17 Mar 2026 05:13 PM (IST)

ਫ਼ੋਟੋ ਫ਼ਾਈਲ : 4 ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਫਤਹਿਗੜ੍ਹ ਸਾਹਿਬ ਦਾ ਟੂਰ ਰਵਾਨਾ ਹੋਣ ਸਮੇਂ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਫਤਹਿਗੜ੍ਹ ਸਾਹਿਬ ਵੱਲੋਂ ਤਾਰਾ ਦੇਵੀ ਸ਼ਿਮਲਾ ਲਈ ਚਾਰ ਰੋਜ਼ਾ ਸਕਾਊਟ ਅਤੇ ਗਾਈਡ ਟੂਰ ਰਵਾਨਾ ਕੀਤਾ ਗਿਆ ਹੈ। ਇਸ ਟੂਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਨੈਤਿਕਤਾ, ਇਮਾਨਦਾਰੀ, ਭਰਾਤਰੀ ਭਾਵਨਾ ਅਤੇ ਆਪਸੀ ਵਿਸ਼ਵਾਸ ਵਰਗੇ ਗੁਣ ਪੈਦਾ ਕਰਨਾ ਹੈ। ਟੂਰ ਨੂੰ ਰਵਾਨਾ ਕਰਦਿਆਂ ਡਾਇਟ ਪ੍ਰਿੰਸੀਪਲ ਡਾ ਅਨੰਦ ਗੁਪਤਾ ਨੇ ਕਿਹਾ ਕਿ ਇਸ ਯਾਤਰਾ ਰਾਹੀਂ ਨੌਜਵਾਨਾਂ ਵਿਚ ਰਚਨਾਤਮਕ ਸੋਚ, ਸਾਹਸ, ਦਲੇਰੀ ਅਤੇ ਸ਼ਖਸੀਅਤ ਦਾ ਵਿਕਾਸ ਕੀਤਾ ਜਾਵੇਗਾ ਤਾਂ ਜੋ ਉਹ ਚੰਗੇ ਚਰਿੱਤਰ ਵਾਲੇ ਜ਼ਿੰਮੇਵਾਰ ਨਾਗਰਿਕ ਬਣ ਸਕਣ। ਟੂਰ ਦੇ ਇੰਚਾਰਜ ਅਧਿਆਪਕਾਂ ਵਿਚ ਲੈਕਚਰਾਰ ਪਰਮਿੰਦਰ ਕੌਰ, ਹਰਜੀਤ ਸਿੰਘ, ਪਰਵਿੰਦਰ ਸਿੰਘ, ਨਰਿੰਦਰ ਕੌਰ ਅਤੇ ਕੁਲਬੀਰ ਸਿੰਘ ਸ਼ਾਮਲ ਹਨ। ਇਸ ਟੂਰ ਵਿਚ 2025-27 ਸੈਸ਼ਨ ਦੇ 48 ਵਿਦਿਆਰਥੀ ਹਿੱਸਾ ਲੈ ਰਹੇ ਹਨ। ਇਹ ਵਿਦਿਆਰਥੀ ਤਾਰਾ ਦੇਵੀ ਵਿਖੇ ਹਾਈਕਿੰਗ ਤੇ ਟਰੈਕਿੰਗ ਤੋਂ ਇਲਾਵਾ ਸ਼ਿਮਲਾ ਅਤੇ ਆਲੇ ਦੁਆਲੇ ਦੀਆਂ ਰਮਣੀਕ ਥਾਵਾਂ ਦੀ ਯਾਤਰਾ ਵੀ ਕਰਨਗੇ। ਡਾਕਟਰ ਅਨੰਦ ਗੁਪਤਾ, ਕੰਵਲਦੀਪ ਸਿੰਘ ਸੋਹੀ, ਡਾ ਕੁਲਦੀਪ ਸਿੰਘ ਦੀਪ, ਵੰਦਨਾ ਚੋਪੜਾ, ਸੁਜਾਦ ਅਲੀ ਅਤੇ ਹਰਪ੍ਰੀਤ ਸਿੰਘ ਨੇ ਟੂਰ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਆਸ ਪ੍ਰਗਟਾਈ ਕਿ ਇਹ ਸਕਾਊਟਿੰਗ ਗਤੀਵਿਧੀਆਂ ਵਿਦਿਆਰਥੀਆਂ ਨੂੰ ਬੌਧਿਕ, ਮਾਨਸਿਕ ਅਤੇ ਸਰੀਰਕ ਤੌਰ ’ਤੇ ਵਿਕਸਿਤ ਕਰਕੇ ਉਨ੍ਹਾਂ ਨੂੰ ਪੂਰਨ ਮਨੁੱਖ ਬਣਾਉਣ ਵਿਚ ਸਹਾਈ ਹੋਣਗੀਆਂ।