ਫਤਹਿਗੜ੍ਹ ਸਾਹਿਬ ਨੂੰ ਸਭ ਤੋਂ ਵੱਧ ਕੱਚੇ ਮਕਾਨਾਂ ਦੇ ਪੈਸੇ ਮੁਹੱਈਆ ਹੋਏ : ਰਾਏ
ਸੂਬੇ ਚ ਹਲਕਾ ਫਤਹਿਗੜ੍ਹ ਸਾਹਿਬ ਨੂੰ ਸਭ ਤੋਂ ਵੱਧ ਕੱਚੇ ਮਕਾਨਾਂ ਦੇ ਪੈਸੇ ਮੁੱਹਈਆ ਹੋਏ : ਵਿਧਾਇਕ ਰਾਏ
Publish Date: Wed, 25 Mar 2026 05:45 PM (IST)
Updated Date: Wed, 25 Mar 2026 05:47 PM (IST)

ਪਰਦੀਪ ਸਿੰਘ ਢਿੱਲੋਂ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਬਲਾਕ ਖੇੜਾ ਵਿਖੇ ਚੇਅਰਪਰਸਨ ਪਰਮਿੰਦਰ ਕੌਰ ਨੇ ਆਪਣਾ ਆਹੁਦਾ ਸੰਭਾਲ ਲਿਆ ਹੈ। ਇਸ ਮੌਕੇ ਉਨਾਂ ਦਾ ਸਨਮਾਨ ਕਰਨ ਲਈ ਹਲਕਾ ਫਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਰਿੰਦਰ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਤੋਂ ਪਹਿਲਾਂ ਬਲਾਕ ਸੰਮਤੀ ਖੇੜਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦਿਆਂ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ, ਕੀਰਤਨ ਉਪਰੰਤ ਅਟੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਇਲਾਕੇ ਦੇ ਪੰਚ, ਸਰਪੰਚ, ਬਲਾਕ ਸੰਮਤੀ ਮੈਂਬਰਾਂ ਤੋਂ ਇਲਾਵਾ ਮੋਹਤਬਰ ਵਿਅਕਤੀਆਂ ਨੇ ਵੱਡੀ ਗਿਣਤੀ ਵਿਚ ਪਹੁੰਚ ਕੇ ਹਾਜ਼ਰੀ ਲਗਵਾਈ। ਵਿਧਾਇਕ ਲਖਬੀਰ ਸਿੰਘ ਰਾਏ ਨੇ ਨਵ ਨਿਯੁਕਤ ਚੇਅਰ ਪਰਸਨ ਪਰਮਿੰਦਰ ਕੌਰ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਬਲਾਕ ਸੰਮਤੀ ਵੱਲੋਂ ਜਿਹੜੀ ਨਵੀਂ ਟੀਮ ਚੁਣੀ ਗਈ ਹੈ ਇਹ ਲੋਕਾਂ ਦੀਆਂ ਉਮੀਦਾਂ ਤੇ ਖਰੀ ਉਤਰੇਗੀ। ਵਿਧਾਇਕ ਨੇ ਕਿਹਾ ਕਿ ਸੂਬੇ ਭਰ ਦੇ ਵਿੱਚੋਂ ਹਲਕਾ ਫਤਹਿਗੜ੍ਹ ਸਾਹਿਬ ਨੂੰ ਸਭ ਤੋਂ ਵੱਧ ਕੱਚੇ ਮਕਾਨਾਂ ਦੇ ਲਈ ਪੈਸੇ ਪ੍ਰਾਪਤ ਹੋਏ ਹਨ, ਇਸ ਲਈ ਉਹ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਨ। ਆਉਣ ਵਾਲੇ ਇਕ ਸਾਲ ’ਚ ਵਿਕਾਸ ਦੀ ਹੋਰ ਵੀ ਹਨੇਰੀ ਲਿਆਂਦੀ ਜਾਵੇਗੀ ਤਾਂ ਜੋ ਹਲਕੇ ਦੀ ਨੁਹਾਰ ਬਦਲੀ ਜਾ ਸਕੇ। ਚੇਅਰਪਰਸਨ ਪਰਮਿੰਦਰ ਕੌਰ ਨੇ ਆਹੁਦਾ ਸੰਭਾਲਣ ਉਪਰੰਤ ਕਿਹਾ ਕਿ ਆਪਣੀ ਜ਼ਿੰਮੇਵਾਰੀ ਨੂੰ ਉਹ ਤਨਦੇਹੀ ਅਤੇ ਇਮਾਨਦਾਰੀ ਦੇ ਨਾਲ ਨਿਭਾਉਣਗੇ। ਇਸ ਮੌਕੇ ਬੀਡੀਪੀਓ ਖੇੜਾ ਝਰਮਲ ਸਿੰਘ, ਬੀਡੀਪੀਓ ਸਰਹਿੰਦ ਦੀਪ ਸ਼ਿਖਾ ਗਰਗ, ਅਮਰਿੰਦਰ ਸਿੰਘ ਮੰਡੋਫਲ, ਜਸਵਿੰਦਰ ਸਿੰਘ, ਰਾਜ ਦਵਿੰਦਰ ਸਿੰਘ ਘੁੰਮਣ, ਬਲਜਿੰਦਰ ਸਿੰਘ ਸੋਢੀ, ਦਿਲਪ੍ਰੀਤ ਭੱਟੀ, ਪ੍ਰਿਤਪਾਲ ਸਿੰਘ ਜੱਸੀ, ਅਤਰ ਸਿੰਘ ਖੇੜਾ, ਬਲਵੀਰ ਚੀਮਾ, ਪ੍ਰਹਲਾਦ ਸਿੰਘ ਦਾਦੂ ਮਜਰਾ, ਜਗਜੋਤ ਸਿੰਘ ਜੋਤੀ, ਅਮਰਜੀਤ ਸਿੰਘ ਦੁਭਾਲੀ, ਸੁਖਬੀਰ ਸਿੰਘ ਜਮੀਤਗੜ, ਸੰਦੀਪ ਸਿੰਘ ਬਲਾੜੀ ਕਲਾਂ, ਨੌਰੰਗ ਸਿੰਘ, ਸਵਰਨਜੀਤ ਸਿੰਘ, ਇੰਦਰਜੀਤ ਸਿੰਘ, ਅਮਨਦੀਪ ਸਿੰਘ, ਕੁਲਦੀਪ ਵੈਦ, ਅਜੈਬ ਸਿੰਘ, ਜੰਗ ਸਿੰਘ, ਕਾਕਾ ਸਿੰਘ ਦਾਦੂ ਮਾਜਰਾ, ਕੁਲਵੰਤ ਸਿੰਘ ਬਲਾੜੀ ਆਦਿ ਵੀ ਮੌਜੂਦ ਸਨ।