ਜੀਪੀਸੀ ਵਿਖੇ ਵਿਦਾਇਗੀ ਪਾਰਟੀ ਦਾ ਆਯੋਜਨ
ਜੀਪੀਸੀ ਵਿਖੇ ਵਿਦਾਇਗੀ ਪਾਰਟੀ ਦਾ ਆਯੋਜਨ
Publish Date: Thu, 09 Apr 2026 06:15 PM (IST)
Updated Date: Fri, 10 Apr 2026 04:12 AM (IST)

ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਗੋਬਿੰਦਗੜ੍ਹ ਪਬਲਿਕ ਕਾਲਜ ਵੱਲੋਂ ਬੀਏ ਫਾਈਨਲ, ਬੀ ਕਾਮ ਫਾਈਨਲ, ਬੀਐੱਸਸੀ ਫਾਈਨਲ, ਬੀਬੀਏ ਫਾਈਨਲ, ਐਮਏ (ਅੰਗਰੇਜ਼ੀ) ਭਾਗ ਦੂਜਾ, ਅਤੇ ਪੀਜੀਡੀਸੀਏ ਦੇ ਵਿਦਿਆਰਥੀਆਂ ਲਈ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ। ਇਸ ਮੌਕੇ ਗੋਬਿੰਦਗੜ੍ਹ ਐਜੂਕੇਸ਼ਨਲ ਟਰੱਸਟ ਦੇ ਪ੍ਰਧਾਨ ਰਾਜ ਕੁਮਾਰ ਗੋਇਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਉਨ੍ਹਾਂ ਨਾਲ ਨਿਤਿਨ ਸੱਗਰ (ਪ੍ਰਧਾਨ, ਜੀਪੀਸੀ, ਸਕੱਤਰ, ਜੀਈਐੱਸਡਬਲਿਯੂਟੀ) ਵਿਸ਼ੇਸ਼ ਮਹਿਮਾਨ ਸਨ। ਕਾਲਜ ਪ੍ਰਿੰਸੀਪਲ ਡਾ. ਨੀਨਾ ਸੇਠ ਪਜਨੀ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਸਮਾਗਮ ਵਿਚ ਨਾਚ, ਨਾਟਕ ਅਤੇ ਗੀਤ ਸ਼ਾਮਲ ਸਨ। ਵਿਦਿਆਰਥੀਆਂ ਅਤੇ ਮਹਿਮਾਨਾਂ ਦੇ ਮਨੋਰੰਜਨ ਲਈ ਖੇਡਾਂ ਦਾ ਵੀ ਆਯੋਜਨ ਕੀਤਾ। ਪਾਰਟੀ ਦਾ ਮੁੱਖ ਆਕਰਸ਼ਣ ਸੀਨੀਅਰ ਵਿਦਿਆਰਥੀਆਂ ਵਿਚਕਾਰ ਇਕ ਮਾਡਲਿੰਗ ਮੁਕਾਬਲਾ ਸੀ। ਇਸ ਮੌਕੇ ਸਾਕਸ਼ੀ ਜੈਨ (ਬੀਕਾਮ-ਤੀਜਾ) ਅਤੇ ਦਿਵਯਮ (ਬੀਕਾਮ-ਤੀਜਾ) ਨੂੰ ਕ੍ਰਮਵਾਰ ਤਾਜ ਪਹਿਨਾਇਆ ਗਿਆ। ਪ੍ਰਿੰਸੀਪਲ ਡਾ. ਨੀਨਾ ਸੇਠ ਪਜਨੀ ਨੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੂੰ ਜੀਵਨ ਪ੍ਰਤੀ ਸਾਕਾਰਾਤਮਕ ਦ੍ਰਿਸ਼ਟੀਕੋਣ ਵਿਕਸਤ ਕਰਨ ਅਤੇ ਆਪਣੇ ਪਰਿਵਾਰਾਂ, ਸਮਾਜ ਅਤੇ ਦੇਸ਼ ਲਈ ਨੇਕ ਬਣਨ ਦੀ ਅਪੀਲ ਕੀਤੀ। ਡਾ. ਨਿਸ਼ੀ ਬਾਲਾ (ਡਾਇਰੈਕਟਰ, ਪੀਆਈਐੱਮਟੀ) ਅਤੇ ਸੰਜੀਵ ਥੋਰ (ਪ੍ਰਿੰਸੀਪਲ, ਐੱਸਐੱਨਏਐੱਸ, ਮੰਡੀ ਗੋਬਿੰਦਗੜ੍ਹ) ਵੀ ਸ਼ਾਮਲ ਹੋਏ।