ਸਾਬਕਾ ਫੌਜੀ ਸੈਨਿਕ ਵੈੱਲਫ਼ੇਅਰ ਐਸੋਸੀਏਸ਼ਨ ਦੀ ਮੀਟਿੰਗ
ਸਾਬਕਾ ਫੌਜੀ ਸੈਨਿਕ ਵੈਲਫ਼ੇਅਰ ਐਸੋਸੀਏਸ਼ਨ ਦੀ ਮੀਟਿੰਗ ਹੋਈ
Publish Date: Sun, 12 Apr 2026 05:37 PM (IST)
Updated Date: Mon, 13 Apr 2026 04:08 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਸਾਬਕਾ ਫੌਜੀ ਸੈਨਿਕ ਵੈਲਫ਼ੇਅਰ ਐਸੋਸੀਏਸ਼ਨ ਦੀ ਮੀਟਿੰਗ ਪਿੰਡ ਚਨਾਰਥਲ ਕਲਾਂ ਵਿਖੇ ਪ੍ਰਧਾਨ ਬਲਬੀਰ ਸਿੰਘ ਸੇਖੋਂ ਕੈਪਟਨ ਤਰਲੋਚਨ ਸਿੰਘ, ਕੈਪਟਨ ਹਰਜਿੰਦਰ ਸਿੰਘ, ਸੂਬੇਦਾਰ ਅਵਤਾਰ ਸਿੰਘ, ਸੂਬੇਦਾਰ ਪ੍ਰਿਥੀ ਸਿੰਘ ਦੀ ਅਗਵਾਈ ਹੇਠ ਹੋਈ। ਇਸ ਮੌਕੇ ਸੈਨਿਕ ਵੈਲਫ਼ੇਅਰ ਐਸੋਸੀਏਸ਼ਨ ਦੇ ਪਹਿਲੇ ਜ਼ਿਲ੍ਹਾ ਪ੍ਰਧਾਨ ਸਵਰਗਵਾਸੀ ਸੂਬੇਦਾਰ ਜਰਨੈਲ ਸਿੰਘ ਸਾਹਿਬ ਦੀਆਂ ਅਭੁੱਲ ਯਾਦਾਂ ਨੂੰ ਯਾਦ ਕੀਤਾ ਗਿਆ। ਉਨ੍ਹਾਂ ਦੇ ਕੰਮਾਂ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਵੱਖ-ਵੱਖ ਅਹੁਦੇਦਾਰਾਂ ਨੇ ਸਾਬਕਾ ਸੈਨਿਕਾਂ ਨੂੰ ਆਉਂਦੀਆਂ ਸਮੱਸਿਆਵਾਂ ਦੀਆਂ ਸਮੱਸਿਆ ਦੀ ਗੱਲ ਕੀਤੀ ਤੇ ਉਨ੍ਹਾਂ ਦੇ ਹੱਲ ਲਈ ਸਾਰੇ ਸੈਨਿਕ ਭਰਾਵਾਂ ਨੂੰ ਇੱਕਜੁੱਟ ਹੋਣ ਦੀ ਲੋੜ ਹੈ। ਉਨ੍ਹਾਂ ਸਾਬਕਾ ਫੌਜੀਆਂ ਨੂੰ ਅਪੀਲ ਕੀਤੀ ਕਿ ਕਿ ਇਸ ਸੰਸਥਾ ਨਾਲ ਵੱਧ ਤੋਂ ਵੱਧ ਜੁੜਿਆ ਜਾਵੇ ਤਾਂ ਜੋ ਸਾਬਕਾ ਸੈਨਿਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਦਾ ਯਤਨ ਕਰ ਸਕੀਏ। ਇਸ ਮੌਕੇ ਨੀਲਮ ਹਸਪਤਾਲ ਰਾਜਪੁਰਾ ਦੀ ਟੀਮ ਨੇ ਮੈਡੀਕਲ ਚੈੱਕਅਪ ਕੈਂਪ ਲਾਇਆ। ਇਸ ਮੌਕੇ ਹਰਭਜਨ ਸਿੰਘ, ਧਰਮ ਸਿੰਘ, ਜਗਤਾਰ ਸਿੰਘ, ਸੁਖਦੇਵ ਸਿੰਘ, ਸੂਬੇਦਾਰ ਮੇਜਰ ਗੁਰਮੀਤ ਸਿੰਘ, ਸੂਬੇਦਾਰ ਰਠੌਰ, ਸੂਬੇਦਾਰ ਗੁਰਦੀਪ ਸਿੰਘ, ਸੋਹਣ ਸਿੰਘ, ਸੂਬੇਦਾਰ ਜਸਵੰਤ ਸਿੰਘ, ਸੂਬੇਦਾਰ ਰਣਜੀਤ ਸਿੰਘ, ਸੂਬੇਦਾਰ ਹਰਮੇਸ਼ ਸਿੰਘ, ਹਰਜਿੰਦਰ ਸਿੰਘ, ਸੂਬੇਦਾਰ ਅਜਾਇਬ ਸਿੰਘ, ਹੌਲਦਾਰ ਰੁਲਦਾ ਸਿੰਘ, ਹੌਲਦਾਰ ਜਰਨੈਲ ਸਿੰਘ, ਹੌਲਦਾਰ ਕਾਕਾ ਸਿੰਘ, ਸੂਬੇਦਾਰ ਪਿਆਰਾ ਸਿੰਘ, ਹੌਲਦਾਰ ਗੁਰਮੇਲ ਸਿੰਘ, ਹੌਲਦਾਰ ਲਖਵਿੰਦਰ ਸਿੰਘ, ਹੌਲਦਾਰ ਗੁਰਮੀਤ ਸਿੰਘ, ਹਰਭਜਨ ਸਿੰਘ, ਹੌਲਦਾਰ ਜਰਨੈਲ ਸਿੰਘ, ਕੈਪਟਨ ਜਸਵੀਰ ਸਿੰਘ ਹੁੰਦਲ ਵਾਈਸ ਪਰਧਾਨੁ, ਹੌਲਦਾਰ ਦਲਜੀਤ ਸਿੰਘ, ਹੌਲਦਾਰ ਜਗਸੀਰ ਸਿੰਘ ਅਤੇ ਨੀਲਮ ਹੌਸਪੀਟਲ ਦੇ ਡਾਕਟਰ ਸੰਦੀਪ ਤੇ ਸਟਾਫ ਮੌਜੂਦ ਸੀ। ਫ਼ੋਟੋ ਕੈਪਸ਼ਨ : ਸਾਬਕਾ ਸੈਨਿਕ ਵੈਲਫ਼ੇਅਰ ਐਸੋਸੀਏਸ਼ਨ ਦੀ ਮੀਟਿੰਗ ਮੌਕੇ ਮੌਜੂਦ ਸਾਬਕਾ ਫੌਜੀ।