ਸਮਾਗਮ ’ਚ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਦੇ ਸਾਬਕਾ ਵਿਦਿਆਰਥੀ ਵੱਲੋਂ ਵਿਆਖਿਆਨ
Publish Date: Fri, 20 Mar 2026 05:06 PM (IST)
Updated Date: Fri, 20 Mar 2026 05:10 PM (IST)

ਫ਼ੋਟੋ ਫ਼ਾਈਲ : 2 -ਵਿਆਖਿਆਨ ਪ੍ਰੋਗਰਾਮ ਦੇ ਭਾਗੀਦਾਰਾਂ ਨੂੰ ਸਨਮਾਨਿਤ ਕਰਦੇ ਹੋਏ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਕੰਪਿਊਟਰ ਸਾਇੰਸ ਤੇ ਇੰਜੀਨੀਅਰਿੰਗ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਤਕਨੀਕੀ ਉਦਯੋਗ ਵਿਚ ਸਫਲਤਾ ਪੂਰਵਕ ਰੁਜ਼ਗਾਰ ਲੈਣ ਲਈ ਇਕ ਸਾਬਕਾ ਵਿਦਿਆਰਥੀ ਵੱਲੋਂ ਵਿਆਖਿਆਨ ਕਰਵਾਇਆ ਗਿਆ। ਇਹ ਸੈਸ਼ਨ ਅਮ੍ਰਿਤਪਾਲ ਸਿੰਘ (ਬੈਚ 2020–2024) ਵੱਲੋਂ ਕੀਤਾ ਗਿਆ, ਜੋ ਇਸ ਸਮੇਂ ਫੁੱਲ-ਸਟੈਕ ਡਿਵੈਲਪਰ ਵਜੋਂ ਕੰਮ ਕਰ ਰਹੇ ਹਨ। ਇਸ ਪ੍ਰੋਗਰਾਮ ਵਿਚ ਵਿਆਖਿਆਨ ਕਰਤਾ ਨੇ ਅਕਾਦਮਿਕ ਸਿੱਖਿਆ ਅਤੇ ਉਦਯੋਗ ਦੀਆਂ ਉਮੀਦਾਂ ਵਿਚਕਾਰ ਪਈ਼ ਖਾਈ ਬਾਰੇ ਚਾਨਣਾ ਪਾਇਆ। ਅਮ੍ਰਿਤਪਾਲ ਸਿੰਘ ਨੇ ਮਜ਼ਬੂਤ ਤਕਨੀਕੀ ਬੁਨਿਆਦ ਬਣਾਉਣ, ਉਦਯੋਗਿਕ ਜ਼ਰੂਰਤਾਂ ਪੂਰੀਆਂ ਕਰਨ ਵਾਲੇ ਹੁਨਰ ਹਾਸਲ ਕਰਨ ਅਤੇ ਅਸਲ ਜ਼ਿੰਦਗੀ ਦੀਆਂ ਚੁਣੌਤੀਆਂ ਲਈ ਤਿਆਰੀ ਕਰਨ ਬਾਰੇ ਮਹੱਤਵਪੂਰਨ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਅਜੋਕੇ ਸਮੇਂ ਵਿਚ ਤੇਜ਼ੀ ਨਾਲ ਬਦਲ ਰਹੀਆਂ ਤਕਨੀਕਾਂ ਨੂੰ ਨਿਰੰਤਰ ਸਿੱਖਣ ਅਤੇ ਪ੍ਰੋਜੈਕਟ ਅਧਾਰਿਤ ਸਿੱਖਿਆ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ। ਵਿਆਖਿਆਨ ਕਰਤਾ ਨੂੰ ਕਾਲਜ ਦੀ ਵਿਦਿਆਰਥਣ ਮਾਨਸੀ ਮਿੱਤਲ ਨੇ ਰਸਮੀ ਤੌਰ ’ਤੇ ਜਾਣ-ਪਛਾਣ ਕਰਵਾਈ ਅਤੇ ਸਟੇਜ ਤੇ ਆਉਣ ਦਾ ਸੱਦਾ ਦਿੱਤਾ। ਇਸ ਸੈਸ਼ਨ ਵਿਚ ਸੀ. ਐਸ. ਈ. ਵਿਭਾਗ ਦੇ 71 ਵਿਦਿਆਰਥੀਆਂ ਨੇ ਉਤਸ਼ਾਹਪੂਰਵਕ ਭਾਗ ਲਿਆ। ਇਸ ਮੌਕੇ ਮੈਂਬਰ ਟਰੱਸਟ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਅਤੇ ਪ੍ਰਿੰਸੀਪਲ ਡਾ. ਲਖਵੀਰ ਸਿੰਘ ਵੱਲੋਂ ਬੁਲਾਰੇ ਨੂੰ ਉਨ੍ਹਾਂ ਦੇ ਕੀਮਤੀ ਯੋਗਦਾਨ ਲਈ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ। ਪ੍ਰੋਗਰਾਮ ਦਾ ਸਮਾਪਨ ਡਾ. ਜਤਿੰਦਰ ਸਿੰਘ ਸੈਣੀ ਵੱਲੋਂ ਧੰਨਵਾਦੀ ਭਾਸ਼ਣ ਨਾਲ ਹੋਇਆ। ਸਮਾਗਮ ਸੀਐਸਈ ਵਿਭਾਗ ਦੀ ਐਲੂਮਨੀ ਕਮੇਟੀ ਨੇ ਕੀਤਾ।