ਲਾਲ ਲਕੀਰ ’ਚ ਮਕਾਨ ਵਾਲੇ ਹਰ ਪਰਿਵਾਰ ਨੂੰ ਮਿਲੇਗਾ ਮਾਲਕੀ ਦਾ ਹੱਕ : ਰਾਏ
ਲਾਲ ਲਕੀਰ ’ਚ ਮਕਾਨ ਵਾਲੇ ਹਰ ਪਰਿਵਾਰ ਨੂੰ ਮਿਲੇਗਾ ਮਾਲਕੀ ਦਾ ਹੱਕ: ਵਿਧਾਇਕ ਰਾਏ
Publish Date: Fri, 03 Apr 2026 07:27 PM (IST)
Updated Date: Fri, 03 Apr 2026 07:31 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਹਲਕਾ ਫਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਵੱਲੋਂ ਪਿੰਡ ਬਸੰਤਪੁਰਾ ਅਤੇ ਜਾਲਖੇੜੀ ਵਿਖੇ ਲਾਲ ਲਕੀਰ ’ਚ ਰਹਿਣ ਵਾਲੇ ਪਰਿਵਾਰਾਂ ਨੂੰ ਮਾਲਕੀ ਦੇ ਹੱਕ ਮੁਹਈਆ ਕਰਵਾਏ ਗਏ। ਇਸ ਸਬੰਧੀ ਸਨਦਾਂ ਪਰਿਵਾਰਾਂ ਨੂੰ ਸੌਂਪੀਆਂ ਗਈਆਂ। ਵਿਧਾਇਕ ਰਾਏ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਾਲ ਲਕੀਰ ਦੇ ਅੰਦਰ ਰਹਿਣ ਵਾਲੇ ਪਰਿਵਾਰਾਂ ਨੂੰ ਮਾਲਕੀ ਦਾ ਹੱਕ ਦੇਣ ਦੇ ਲਈ ‘ਮੇਰਾ ਘਰ ਮੇਰੀ ਮਲਕੀਅਤ’ ਸਕੀਮ ਸ਼ੁਰੂ ਕੀਤੀ ਗਈ ਸੀ ਜਿਸ ਤਹਿਤ ਲਾਲ ਲਕੀਰ ’ਚ ਰਹਿਣ ਵਾਲੇ ਪਰਿਵਾਰਾਂ ਨੂੰ ਮਕਾਨਾਂ ਦੀਆਂ ਪੱਕੀਆਂ ਰਜਿਸਟਰੀਆਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ। ਹੁਣ ਕਾਨੂੰਨੀ ਤੌਰ ’ਤੇ ਉਕਤ ਮਕਾਨ ਪਰਿਵਾਰਾਂ ਦੇ ਹੋ ਗਏ ਹਨ ਅਤੇ ਉਹ ਆਪਣੇ ਘਰ ਦੇ ਕਾਗਜਾਂ ਨੂੰ ਕਿਸੇ ਵੀ ਸਮੇਂ ਲੋੜ ਪੈਣ ’ਤੇ ਵਰਤ ਸਕਣਗੇ। ਪਿਛਲੇ ਲੰਮੇ ਸਮੇਂ ਤੋਂ ਆਮ ਲੋਕਾਂ ਦੀ ਇਹ ਮੰਗ ਰਹੀ ਸੀ ਕਿ ਉਨ੍ਹਾਂ ਨੂੰ ਮਾਲਕੀ ਦੇ ਹੱਕ ਦਿੱਤੇ ਜਾਣ ਪਰ ਪਿਛਲੀਆਂ ਸਰਕਾਰਾਂ ਨੇ ਆਮ ਲੋਕਾਂ ਦੀ ਇਸ ਮੰਗ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ। ਇਸ ਮੌਕੇ ਐੱਸਡੀਐੱਮ ਸੂਬਾ ਸਿੰਘ, ਤਹਿਸੀਲਦਾਰ ਵਿਸ਼ਾਲ ਵਰਮਾ, ਦਿਲਪ੍ਰੀਤ ਭੱਟੀ, ਸਤਵੀਰ ਜਲਾ, ਕੁਲਵਿੰਦਰ ਡੇਰਾ ਆਦਿ ਵੀ ਮੌਜੂਦ ਸਨ।