ਕੈਂਪ ’ਚ ਤਿਲਹਣ ਦੀ ਫ਼ਸਲ ਪ੍ਰਤੀ ਉਤਸਾਹਿਤ ਕੀਤਾ
ਕੈਂਪ ਦੌਰਾਨ ਤਿਲਹਣ ਦੀ ਫ਼ਸਲ ਪ੍ਰਤੀ ਉਤਸਾਹਿਤ ਕੀਤਾ
Publish Date: Thu, 29 Jan 2026 05:40 PM (IST)
Updated Date: Thu, 29 Jan 2026 05:43 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਪਿੰਡ ਮਾਰਵਾ ਵਿਖੇ ਖੇਤੀਬਾੜੀ ਵਿਭਾਗ ਵੱਲੋਂ ਤੇਲਹਣ ਦੀ ਫਸਲ ਪੈਦਾਵਾਰ ਲਈ ਉਤਸਾਹਤ ਕਰਨ ਵਾਸਤੇ ਜੱਗਰੀ ਆਰਗੈਨਿਕ ਫਾਰਮਰ ਪ੍ਰੋਡਿਊਸਰ ਕੰਪਨੀ ਦੇ ਸਹਿਯੋਗ ਨਾਲ ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਆਨ ਐਡੀਬਲ ਆਇਲਸ–ਆਇਲਸੀਡ (ਐਨਐਮਈਓ-ਓਐਸ) ਅਧੀਨ ਕੈਂਪ ਲਗਾਇਆ ਗਿਆ। ਇਸ ਮੌਕੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਬਲਾਕ ਅਮਲੋਹ, ਖੇੜਾ, ਸਰਹਿੰਦ, ਬਸੀ ਪਠਾਣਾਂ ਤੇ ਖਮਾਣੋਂ ਦੇ ਕਿਸਾਨਾਂ ਨੂੰ ਸਰ੍ਹੋਂ ਦੀ ਬਿਜਾਈ ਲਈ ਮੁਫ਼ਤ ਬੀਜ ਵੰਡਿਆ ਗਿਆ। ਬਲਾਕ ਬਸੀ ਪਠਾਣਾਂ ਦੀ ਖੇਤੀਬਾੜੀ ਵਿਕਾਸ ਅਫਸਰ ਪੂਜਾ ਧੀਮਾਨ ਦੀ ਅਗਵਾਈ ਅਧੀਨ ਪਿੰਡ ਕੋਟਲਾ ਗੋਪਾਲੋਂ ਵਿਚ ਸਰ੍ਹੋਂ ਦੇ ਖੇਤ ਦੀ ਪ੍ਰਦਰਸ਼ਨੀ ਲਗਾਈ ਗਈ। ਉਨ੍ਹਾਂ ਦੱਸਿਆ ਤਿਲਹਣ ਦੀਆਂ ਫਸਲਾਂ ਦੀ ਪੈਦਾਵਾਰ ਲਈ ਉਤਸਾਹਿਤ ਕਰਨ ਲਈ ਇਸ ਮੁਹਿੰਮ ਦੀ ਸ਼ੁਰੂਆਤ ਬਲਾਕ ਬੱਸੀ ਪਠਾਣਾ ਦੇ ਪਿੰਡ ਮਾਰਵਾ, ਕੋਟਲਾ, ਕਲੌੜ, ਹਿੰਮਤਪੁਰਾ, ਲੂਲੋਂ ਤੇ ਰੈਲੀ ਆਦਿ ਤੋਂ ਕੀਤੀ ਗਈ ਹੈ। ਖੇਤੀਬਾੜੀ ਵਿਕਾਸ ਅਫਸਰ ਨੇ ਕਿਹਾ ਖੇਤੀਬਾੜੀ ਵਿਭਾਗ ਅਤੇ ਐਫਪੀਓ ਦੇ ਸਾਂਝੇ ਯਤਨਾਂ ਨਾਲ ਜ਼ਿਲ੍ਹੇ ਵਿਚ ਸਰ੍ਹੋਂ ਦੀ ਬਿਜਾਈ ਦਾ ਰਕਬਾ ਵਧੇਗਾ ਅਤੇ ਤਿਲਹਣ ਵਿੱਚ ਆਤਮ-ਨਿਰਭਰਤਾ ਵੱਲ ਇੱਕ ਮਜ਼ਬੂਤ ਕਦਮ ਸਾਬਤ ਹੋਵੇਗਾ। ਇਸ ਮੌਕੇ ਐਫਪੀਓ ਡਾਇਰੈਕਟਰ ਕੇਹਰ ਸਿੰਘ ਕੰਗ, ਇੰਦਰਪ੍ਰੀਤ ਸਿੰਘ, ਪਰਗਟ ਸਿੰਘ, ਬੂਟਾ ਸਿੰਘ ਗੰਢੂਆਂ, ਨੰਬਰਦਾਰ ਅਮਰ ਸਿੰਘ, ਜਸਪਾਲ ਸਿੰਘ ਕਲੌੜ, ਚਰਨਜੀਤ ਸਿੰਘ ਚੰਨੀ (ਕੋਟਲਾ), ਮਾਸਟਰ ਕੌਰ ਸਿੰਘ ਦੇਦੜਾਂ ਸਮੇਤ ਹੋਰ ਕਈ ਕਾਸ਼ਤਕਾਰ ਮੌਜੂਦ ਸਨ।