ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨਾ ਸਲਾਘਾਯੋਗ ਉਪਰਾਲਾ : ਡਾ. ਮਨੋਹਰ
ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨਾ ਸਲਾਘਾਯੋਗ ਉਪਰਾਲਾ: ਡਾਕਟਰ ਮਨੋਹਰ
Publish Date: Wed, 11 Feb 2026 05:07 PM (IST)
Updated Date: Wed, 11 Feb 2026 05:08 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਪਿੰਡ ਮਹਿਦੂਦਾਂ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਵੱਲੋਂ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿਚ ਵਿਸ਼ੇਸ਼ ਮਹਿਮਾਨ ਸੀਨੀਅਰ ਕਾਂਗਰਸ ਆਗੂ ਤੇ ਇੰਟਕ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਡਾ. ਮਨੋਹਰ ਸਿੰਘ ਨੇ ਕਲੱਬ ਦੀ ਸ਼ਲਾਘਾ ਕਰਦੇ ਹੋਏ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ। ਇਸ ਤਿੰਨ ਰੋਜ਼ਾ ਟੂਰਨਾਮੈਂਟ ਵਿਚ 48 ਟੀਮਾਂ ਨੇ ਭਾਗ ਲਿਆ। ਫਾਈਨਲ ਮੁਕਾਬਲਾ ਪਿੰਡ ਲੋਹਾਰੀ ਕਲਾਂ ਤੇ ਸ਼ਹੀਦਗੜ੍ਹ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ, ਜਿਸ ਵਿਚ ਲੋਹਾਰੀ ਕਲਾਂ ਦੀ ਟੀਮ ਨੇ ਫਾਈਨਲ ਮੁਕਾਬਲਾ ਜਿੱਤ ਪਹਿਲਾ ਇਨਾਮ ਅਤੇ ਸ਼ਹੀਦਗੜ੍ਹ ਦੀ ਟੀਮ ਨੇ ਦੂਜਾ ਇਨਾਮ ਜਿੱਤਿਆ। ਇਸ ਮੌਕੇ ਡਾ. ਮਨੋਹਰ ਸਿੰਘ ਦਾ ਕਲੱਬ ਮੈਂਬਰਾਂ ਅਤੇ ਸਰਪੰਚ ਭਗਵੰਤ ਸਿੰਘ ਨੇ ਸਨਮਾਨ ਕੀਤਾ। ਇਸ ਮੌਕੇ ਜੇਤੂ ਟੀਮਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਯੂਥ ਆਗੂ ਤੇ ਝਾਂਡੀ ਗਰੁੱਪ ਵੱਲੋਂ ਗੁਰੀ ਗੁਰਮ ਮਹਿਦੂਦਾਂ, ਗੁਰਪ੍ਰੀਤ ਸਿੰਘ ਪੰਚ, ਜਸਵਿੰਦਰ ਸਿੰਘ, ਗੁਰਜੀਤ, ਵਿਕਰਮ ਸਿੰਘ, ਗੁਰਲਾਲ ਸਿੰਘ, ਯੂਥ ਕਾਂਗਰਸ ਆਗੂ ਸ਼ਗਨਪ੍ਰੀਤ ਸਿੰਘ ਧਨੌਲਾ, ਜਗਰਾਜ ਸਿੰਘ ਅਤੇ ਹਰਮਨ ਦੇ ਨਾਲ ਵੱਡੀ ਗਿਣਤੀ ਵਿਚ ਆਏ ਖੇਡ ਪ੍ਰੇਮੀਆਂ ਨੇ ਮੈਚ ਦਾ ਅਨੰਦ ਮਾਣਿਆ।