ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਭਾਵੁਕ ਵਿਦਾਇਗੀ ਪਾਰਟੀ ਦਿੱਤੀ
ਐਮਜੀ ਅਸ਼ੋਕਾ ਗਰਲਜ਼ ਸਕੂਲ ਵਿਚ ਬਾਰਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਭਾਵੁਕ ਵਿਦਾਇਗੀ ਪਾਰਟੀ
Publish Date: Sat, 21 Feb 2026 04:43 PM (IST)
Updated Date: Sat, 21 Feb 2026 04:45 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਐੱਮਜੀ ਅਸ਼ੋਕਾ ਗਰਲਜ਼ ਸਕੂਲ ਵਿਚ ਪ੍ਰਿੰਸੀਪਲ ਅੰਜੂ ਕੌੜਾ ਦੀ ਅਗਵਾਈ ਹੇਠ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਲਈ ਭਾਵੁਕ ਤੇ ਯਾਦਗਾਰ ਵਿਦਾਇਗੀ ਪਾਰਟੀ ਕਰਵਾਈ ਗਈ। ਗਿਆਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਆਕਾਸ਼ਦੀਪ ਕੌਰ ਤੇ ਹਰਲੀਨ ਕੌਰ ਨੇ ਸਟੇਜ ਦੀ ਮੇਜ਼ਬਾਨੀ ਕਰਦਿਆਂ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਦਾ ਸ਼ਾਨਦਾਰ ਸਵਾਗਤ ਕੀਤਾ। ਉਨ੍ਹਾਂ ਨੇ ਗਰੁੱਪ ਡਾਂਸ ਪੇਸ਼ ਕਰ ਕੇ ਮਨੋਰੰਜਨ ਕੀਤਾ ਅਤੇ ਵਿਦਿਆਰਥਣਾਂ ਦੀ ਸ਼ਖਸ਼ੀਅਤ ਅਨੁਸਾਰ ਢੁੱਕਵੇਂ ਕਮੈਂਟਸ ਦੇ ਕੇ ਯਾਦਗਾਰੀ ਤੋਹਫੇ ਵੀ ਦਿੱਤੇ ਜਿਸ ਨਾਲ ਮਾਹੌਲ ਬਹੁਤ ਖੁਸ਼ਗਵਾਰ ਬਣ ਗਿਆ।
ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਸਕੂਲ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਅਧਿਆਪਕਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਸਿੱਖਿਆ ਦੇ ਨਾਲ-ਨਾਲ ਚੰਗੇ ਸੰਸਕਾਰ ਵੀ ਦਿੱਤੇ। ਪ੍ਰਿੰਸੀਪਲ ਅੰਜੂ ਕੌੜਾ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਵਿਦਾਇਗੀ ਨਹੀਂ ਸਗੋਂ ਇੱਕ ਸ਼ਾਨਦਾਰ ਸ਼ੁਰੂਆਤ ਹੈ। ਉਨ੍ਹਾਂ ਨੇ ਭਾਵੁਕ ਹੋਣ ਦੀ ਬਜਾਏ ਨਿਸ਼ਚੇ ਨਾਲ ਅੱਗੇ ਵਧਣ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਭਵਿੱਖ ਵਿਚ ਕਾਮਯਾਬ ਹੋ ਕੇ ਫਿਰ ਮਿਲਾਂਗੇ ਤੇ ਆਪਣੀ ਸਫਲਤਾ ਦੀ ਕਹਾਣੀ ਸਾਂਝੀ ਕਰਾਂਗੇ। ਉਨ੍ਹਾਂ ਨੇ ਆਸ ਜਤਾਈ ਕਿ ਸਾਰੀਆਂ ਵਿਦਿਆਰਥਣਾਂ ਬੋਰਡ ਪ੍ਰੀਖਿਆਵਾਂ ਵਿਚ ਸ਼ਾਨਦਾਰ ਨਤੀਜੇ ਲਿਆ ਕੇ ਆਪਣੇ ਸੁਪਨੇ ਸਾਕਾਰ ਕਰਨਗੀਆਂ। ਪ੍ਰਿੰਸੀਪਲ ਨੇ ਇਹ ਵੀ ਜ਼ੋਰ ਦਿੱਤਾ ਕਿ ਸਫਲਤਾ ਸਿਰਫ ਅੰਕਾਂ ਨਾਲ ਨਹੀਂ ਸਗੋਂ ਆਤਮ ਵਿਸ਼ਵਾਸ ਤੇ ਮਿਹਨਤ ਨਾਲ ਮਿਲਦੀ ਹੈ। ਉਨ੍ਹਾਂ ਨੇ ਗਿਆਰ੍ਹਵੀਂ ਤੇ ਬਾਰ੍ਹਵੀਂ ਜਮਾਤ ਦੇ ਇੰਚਾਰਜਾਂ ਮੈਡਮ ਨੀਲਮ, ਰੀਤਿਕਾ, ਅਲਕਾ, ਮੀਨੂ, ਅਨੀਤਾ ਤੇ ਮਨਜੀਤ ਕੌਰ ਨੂੰ ਪਾਰਟੀ ਦੇ ਸ਼ਾਨਦਾਰ ਪ੍ਰਬੰਧ ਲਈ ਵਧਾਈ ਦਿੱਤੀ। ਅਸ਼ੋਕਾ ਐਜੂਕੇਸ਼ਨਲ ਟਰੱਸਟ ਦੇ ਪ੍ਰਧਾਨ ਸੀਏ ਮਨੀਸ਼ ਮੈਂਗੀ, ਉਪ ਪ੍ਰਧਾਨ ਪ੍ਰੋ. ਅਸ਼ੋਕ ਸੂਦ, ਸਕੱਤਰ ਸੁਰਿੰਦਰ ਤੇ ਮੈਨੇਜਰ ਪ੍ਰੋ. ਨਰਿੰਦਰ ਸੂਦ ਨੇ ਵੀ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਚੰਗੇ ਭਵਿੱਖ, ਸ਼ਾਨਦਾਰ ਨਤੀਜਿਆਂ ਤੇ ਉੱਜਵਲ ਕਰੀਅਰ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਪੜ੍ਹਾਈ ਦੇ ਨਾਲ-ਨਾਲ ਸਮਾਜਿਕ ਭਲਾਈ ਦੇ ਕੰਮਾਂ ਵਿਚ ਵੀ ਯੋਗਦਾਨ ਪਾਉਣ ਲਈ ਉਤਸਾਹਿਤ ਕੀਤਾ।