ਉੱਘੇ ਸਮਾਜ ਸੇਵਕ ਡਾ. ਬਾਵਾ ਸਨਮਾਨੇ
ਉੱਘੇ ਸਮਾਜ ਸੇਵਕ ਡਾ. ਐਨਐਸ ਬਾਵਾ ਸਨਮਾਨ
Publish Date: Sun, 11 Jan 2026 05:06 PM (IST)
Updated Date: Sun, 11 Jan 2026 05:09 PM (IST)

ਫ਼ੋਟੋ ਫ਼ਾਈਲ 2 ਡਾ. ਐਨਐਸ ਬਾਵਾ ਦਾ ਸਨਮਾਨ ਕਰਦੇ ਹੋਏ ਸਾਬਕਾ ਮੰਤਰੀ ਡਾ. ਹਰਬੰਸ ਲਾਲ ਤੇ ਸਾਥੀ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਭਾਜਪਾ ਦੇ ਸੀਨੀਅਰ ਆਗੂ ਅਤੇ ਹਾਅ ਦਾ ਨਾਅਰਾ ਚੇਤਨਾ ਮੰਚ ਦੇ ਸਰਪ੍ਰਸਤ ਡਾ. ਹਰਬੰਸ ਲਾਲ ਨੇ ਸਰਹਿੰਦ ਵਿਖੇ ਉੱਘੇ ਸਮਾਜ ਸੇਵੀ ਡਾ. ਐਨਐਸ ਬਾਵਾ ਨੂੰ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਤਸਵੀਰ ਅਤੇ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ। ਡਾ. ਹਰਬੰਸ ਲਾਲ ਨੇ ਕਿਹਾ ਕਿ ਡਾ. ਬਾਵਾ ਦੇ ਜੀਵਨ ਤੋਂ ਸਮਾਜ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਡਾ. ਬਾਵਾ ਔਰਤਾਂ ਦੇ ਮਾਨ-ਸਨਮਾਨ, ਨਸ਼ਿਆਂ ਵਿਰੋਧੀ ਜਾਗਰੂਕਤਾ ਅਤੇ ਵਾਤਾਵਰਨ ਸੰਭਾਲ ਲਈ ਪੰਜਾਬ ਭਰ ਵਿਚ ਵਿਸ਼ੇਸ਼ ਪ੍ਰਦਰਸ਼ਨੀਆਂ ਲਗਾ ਕੇ ਲੋਕਾਂ ਨੂੰ ਜਾਗਰੂਕ ਕਰਦੇ ਰਹਿੰਦੇ ਹਨ। ਖਾਸ ਤੌਰ ਤੇ ਨੌਜਵਾਨਾਂ ਨੂੰ ਨਸ਼ਿਆਂ ਦੇ ਦਲਦਲ ਤੋਂ ਬਚਾਉਣ ਅਤੇ ਵੱਧ ਰਹੇ ਪ੍ਰਦੂਸ਼ਣ ਕਾਰਨ ਹੋ ਰਹੀਆਂ ਗੰਭੀਰ ਬਿਮਾਰੀਆਂ ਤੋਂ ਬਚਾਅ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ ਕਰਦੇ ਹਨ। ਡਾ. ਬਾਵਾ ਬਸੀ ਪਠਾਣਾਂ ਵਿਚ ਨਰਸਿੰਗ ਹੋਮ ਵੀ ਚਲਾਉਂਦੇ ਹਨ ਅਤੇ ਹਾਅ ਦਾ ਨਾਅਰਾ ਚੇਤਨਾ ਮੰਚ ਪੰਜਾਬ ਦੇ ਐਡਵਾਈਜ਼ਰ ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾਉਂਦੇ ਹਨ। ਇਸ ਮੌਕੇ ਬਾਬਾ ਫਰੀਦ ਸੇਵਾ ਸੁਸਾਇਟੀ ਦੇ ਪ੍ਰਧਾਨ ਹਾਜੀ ਬਾਬਾ ਦਿਲਸ਼ਾਦ ਅਹਿਮਦ, ਜ਼ਿਲ੍ਹਾ ਮਹਿਲਾ ਪ੍ਰਧਾਨ ਸੁਰਿੰਦਰ ਕੌਰ, ਮੁਨੀਸ਼ ਵਰਮਾ, ਸੰਦੀਪ ਸਿੰਘ ਲਵਲੀ ਹੰਮਾਯੂਪੁਰ, ਅਸ਼ੋਕ ਕੁਮਾਰ ਤਲਾਣੀਆਂ, ਯੂਥ ਆਗੂ ਗੌਰਵ ਕੁਮਾਰ ਤਲਾਣੀਆਂ, ਗਗਨਦੀਪ ਕੌਰ, ਜਸਦੀਪ ਕੋਰ, ਸੁਨੀਲ ਵਰਮਾ ਓਪੀ, ਕਮਲਜੀਤ ਕੌਰ ਜੰਡਾਲੀ, ਗੁਰਪ੍ਰੀਤ ਕੌਰ ਸਰਹਿੰਦ, ਜ਼ਿਲ੍ਹਾ ਮਹਿਰਾ ਸੁਸਾਇਟੀ ਪ੍ਰਧਾਨ ਗੁਰਦੇਵ ਸਿੰਘ ਮਹਿਰਾ, ਮਨਜੀਤ ਮਹਿਰਾ, ਗੁਰਦੀਪ ਸਿੰਘ ਭਾਗਨਪੁਰ ਪ੍ਰੈੱਸ ਸਕੱਤਰ, ਵਿਪਨ ਵਰਮਾ ਬੱਬੂ ਅਤੇ ਗੁਰਤੇਜ਼ ਸਿੰਘ ਭਾਗਨਪੁਰ ਮੌਜੂਦ ਸਨ।