ਉੱਘੇ ਸਮਾਜ ਸੇਵਕ ਡਾ. ਐੱਨਐੱਸ ਬਾਵਾ ਨੂੰ ਕੀਤਾ ਸਨਮਾਨਿਤ
ਉੱਘੇ ਸਮਾਜ ਸੇਵਕ ਡਾ. ਐਨਐਸ ਬਾਵਾ ਸਨਮਾਨ
Publish Date: Sat, 10 Jan 2026 05:57 PM (IST)
Updated Date: Sat, 10 Jan 2026 06:00 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਭਾਜਪਾ ਦੇ ਸੀਨੀਅਰ ਆਗੂ ਤੇ ਹਾਅ ਦਾ ਨਾਅਰਾ ਚੇਤਨਾ ਮੰਚ ਦੇ ਸਰਪ੍ਰਸਤ ਡਾ. ਹਰਬੰਸ ਲਾਲ ਨੇ ਸਰਹਿੰਦ ਵਿਖੇ ਉੱਘੇ ਸਮਾਜ ਸੇਵੀ ਡਾ. ਐੱਨਐੱਸ ਬਾਵਾ ਨੂੰ ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਤਸਵੀਰ ਤੇ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ। ਡਾ. ਹਰਬੰਸ ਲਾਲ ਨੇ ਕਿਹਾ ਕਿ ਡਾ. ਬਾਵਾ ਦੇ ਜੀਵਨ ਤੋਂ ਸਮਾਜ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਡਾ. ਬਾਵਾ ਔਰਤਾਂ ਦੇ ਮਾਨ-ਸਨਮਾਨ, ਨਸ਼ਿਆਂ ਵਿਰੋਧੀ ਜਾਗਰੂਕਤਾ ਤੇ ਵਾਤਾਵਰਨ ਸੰਭਾਲ ਲਈ ਪੰਜਾਬ ਭਰ ਵਿਚ ਵਿਸ਼ੇਸ਼ ਪ੍ਰਦਰਸ਼ਨੀਆਂ ਲਗਾ ਕੇ ਲੋਕਾਂ ਨੂੰ ਜਾਗਰੂਕ ਕਰਦੇ ਰਹਿੰਦੇ ਹਨ। ਡਾ. ਬਾਵਾ ਬਸੀ ਪਠਾਣਾਂ ਵਿਚ ਨਰਸਿੰਗ ਹੋਮ ਵੀ ਚਲਾਉਂਦੇ ਹਨ ਅਤੇ ਹਾਅ ਦਾ ਨਾਅਰਾ ਚੇਤਨਾ ਮੰਚ ਪੰਜਾਬ ਦੇ ਐਡਵਾਈਜ਼ਰ ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾਉਂਦੇ ਹਨ। ਇਸ ਮੌਕੇ ਬਾਬਾ ਫਰੀਦ ਸੇਵਾ ਸੁਸਾਇਟੀ ਦੇ ਪ੍ਰਧਾਨ ਹਾਜੀ ਬਾਬਾ ਦਿਲਸ਼ਾਦ ਅਹਿਮਦ, ਜ਼ਿਲ੍ਹਾ ਮਹਿਲਾ ਪ੍ਰਧਾਨ ਸੁਰਿੰਦਰ ਕੌਰ, ਮੁਨੀਸ਼ ਵਰਮਾ, ਸੰਦੀਪ ਸਿੰਘ ਲਵਲੀ ਹੰਮਾਯੂਪੁਰ, ਅਸ਼ੋਕ ਕੁਮਾਰ ਤਲਾਣੀਆਂ, ਯੂਥ ਆਗੂ ਗੌਰਵ ਕੁਮਾਰ ਤਲਾਣੀਆਂ, ਗਗਨਦੀਪ ਕੌਰ, ਜਸਦੀਪ ਕੋਰ, ਸੁਨੀਲ ਵਰਮਾ ਓਪੀ ਜਵੈਲਰਜ, ਕਮਲਜੀਤ ਕੌਰ ਜੰਡਾਲੀ, ਗੁਰਪ੍ਰੀਤ ਕੌਰ ਸਰਹਿੰਦ, ਜ਼ਿਲ੍ਹਾ ਮਹਿਰਾ ਸੁਸਾਇਟੀ ਪ੍ਰਧਾਨ ਗੁਰਦੇਵ ਸਿੰਘ ਮਹਿਰਾ, ਮਨਜੀਤ ਮਹਿਰਾ, ਗੁਰਦੀਪ ਸਿੰਘ ਭਾਗਨਪੁਰ ਪ੍ਰੈੱਸ ਸਕੱਤਰ, ਵਿਪਨ ਵਰਮਾ ਬੱਬੂ ਅਤੇ ਗੁਰਤੇਜ਼ ਸਿੰਘ ਭਾਗਨਪੁਰ ਮੌਜੂਦ ਸਨ।