ਭਾਰਤ ਵਿਕਾਸ ਪ੍ਰੀਸ਼ਦ ਦੀ ਕਮੇਟੀ ਦੀ ਚੋਣ
ਭਾਰਤ ਵਿਕਾਸ ਪ੍ਰੀਸ਼ਦ ਦੀ ਕਮੇਟੀ ਦੀ ਚੋਣ
Publish Date: Mon, 02 Mar 2026 05:16 PM (IST)
Updated Date: Mon, 02 Mar 2026 05:16 PM (IST)

ਬ੍ਰਿਜ ਭੂਸ਼ਣ ਗਰਗ ਪ੍ਰਧਾਨ, ਜਰਨੈਲ ਸਿੰਘ ਸਹੋਤਾ ਸੈਕਟਰੀ ਮੁਹੰਮਦ ਸਮੀਰ ਕੈਸ਼ੀਅਰ ਚੁਣੇ ਗਏ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਭਾਰਤ ਵਿਕਾਸ ਪ੍ਰੀਸ਼ਦ ਬਰਾਂਚ ਅਮਲੋਹ ਦੀ ਮੀਟਿੰਗ ਸਥਾਨਕ ਨਿਰਵਾਲ ਹੋਟਲ ਵਿਖੇ ਕੀਤੀ ਗਈ। ਇਸ ਮੌਕੇ ਪੰਜਾਬ ਈਸਟ ਵੱਲੋਂ ਵਿਸ਼ੇਸ਼ ਤੌਰ ’ਤੇ ਲਲਿਤ ਸ਼ਰਮਾ ਨੂੰ ਚੋਣ ਅਬਜਰਵਰ ਨਿਯੁਕਤ ਕੀਤਾ ਗਿਆ। ਲਲਿਤ ਸ਼ਰਮਾਂ ਦੀ ਅਗਵਾਈ ਹੇਠ ਸਰਬ ਸੰਮਤੀ ਨਾਲ ਬ੍ਰਿਜ ਭੂਸ਼ਣ ਗਰਗ ਨੂੰ ਪ੍ਰਧਾਨ, ਜਰਨੈਲ ਸਿੰਘ ਸਹੋਤਾ ਨੂੰ ਸੈਕਟਰੀ ਅਤੇ ਮੁਹੰਮਦ ਸ਼ਮੀਰ ਨੂੰ ਕੈਸ਼ੀਅਰ ਚੁਣਿਆ ਗਿਆ। ਇਸ ਮੌਕੇ ਸੰਬੋਧਨ ਕਰਦੇ ਹੋਏ ਲਲਿਤ ਸ਼ਰਮਾ ਨੇ ਕਿਹਾ ਕਿ ਭਾਰਤ ਵਿਕਾਸ਼ ਪ੍ਰੀਸ਼ਦ ਦੀਆਂ ਪੂਰੇ ਭਾਰਤ ਵਰਸ਼ ਵਿਚ ਬ੍ਰਾਂਚਾਂ ਹਨ। ਜੋ ਕਿ ਸਮਾਜ ਸੇਵਾ ਦੇ ਕੰਮਾਂ ਵਿਚ ਵਧ ਚੜ ਗਈ ਹਿੱਸਾ ਲੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਵਿਕਾਸ ਪ੍ਰੀਸ਼ਦ ਵਿਚ ਇਲੈਕਸ਼ਨ ਨਹੀਂ ਸਿਲੈਕਸ਼ਨ ਕੀਤੀ ਜਾਂਦੀ ਹੈ। ਇਸ ਮੌਕੇ ਜਰਨੈਲ ਸਿੰਘ ਸਹੋਤਾ ਨੇ ਚੱਲ ਰਹੇ ਸਾਲ ਵਿਚ ਅਮਲੋਹ ਬ੍ਰਾਂਚ ਵੱਲੋਂ ਕੀਤੇ ਗਏ ਕੰਮਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਵਿਸ਼ਵਾਸ ਦਵਾਇਆ ਕਿ ਭਵਿੱਖ ਵਿਚ ਵੀ ਇਹ ਸਮਾਜ ਸੇਵੀ ਕੰਮ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਚਲਦੇ ਰਹਿਣਗੇ। ਵਰਣਨਯੋਗ ਹੈ ਕਿ ਬ੍ਰਿਜ ਭੂਸ਼ਣ ਗਰਗ ਨੂੰ ਪ੍ਰਧਾਨ ਅਤੇ ਮੁਹੰਮਦ ਸ਼ਰੀਰ ਨੂੰ ਕੈਸ਼ੀਅਰ ਦੇ ਤੌਰ ਤੇ ਲਗਾਤਾਰ ਤੀਸਰੀ ਵਾਰ ਚੁਣਿਆ ਗਿਆ ਹੈ। ਇਸ ਮੌਕੇ ਬ੍ਰਿਜ ਭੂਸ਼ਣ ਗਰਗ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਸ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਸਾਰੇ ਹਾਊਸ ਨੇ ਉਨ੍ਹਾਂ ਵਿਚ ਵਿਸ਼ਵਾਸ ਪ੍ਰਗਟਾਇਆ ਹੈ ਉਹ ਉਨ੍ਹਾਂ ਦੇ ਵਿਸ਼ਵਾਸ ਨੂੰ ਠੇਸ ਨਹੀਂ ਪਹੁੰਚਣ ਦੇਣਗੇ। ਇਸ ਮੌਕੇ ਚੇਅਰਮੈਨ ਬਲਵਿੰਦਰ ਸਿੰਘ ਘਟੌੜਾ, ਡਾਕਟਰ ਰਾਮ ਸਰੂਪ, ਅਨਿਲ ਗੋਇਲ, ਸ਼ਿਵ ਗਰਗ, ਅਸ਼ੋਕ ਮਿੱਤਲ, ਦਰਸ਼ਨ ਸਿੰਘ ਬੱਬੀ, ਬਲਜਿੰਦਰ ਸਿੰਘ ਰਾਜਪੂਤ, ਜਸਵੰਤ ਸਿੰਘ ਗੋਲਡ, ਦੀਪਕ ਗੋਇਲ, ਪਵਨ ਜਿੰਦਲ, ਰਾਜੀਵ ਹੈਪੀ ਜਿਊਲਰ, ਡਾਕਟਰ ਅਸ਼ੋਕ ਗੋਇਲ, ਨੀਰਜ ਕਰਕਰਾ, ਕੁਲਜਿੰਦਰ ਸਿੰਘ ਨਰਵਾਲ, ਗੁਰਚਰਨ ਸਿੰਘ ਸੈਂਟੀ, ਜੋਗਿੰਦਰ ਸਿੰਘ ਨਰੂਲਾ, ਰਾਜ ਕੁਮਾਰ ਵਰਮਾ, ਸਵਿੰਦਰ ਮਿੱਤਲ, ਸੋਨੀ ਗੁਰੂ ਨਾਨਕ ਵੀ ਮੌਜੂਦ ਸਨ।