ਏਕਮਜੋਤ ਕੌਰ 99. 4 ਫ਼ੀਸਦੀ ਅੰਕਾਂ ਨਾਲ ਰਹੀ ਅੱਵਲ
ਗੋਬਿੰਦਗੜ੍ਹ ਪਬਲਿਕ ਸਕੂਲ ਦੀ ਏਕਮਜੋਤ ਕੌਰ 99. 4 ਫ਼ੀਸਦੀ ਅੰਕਾਂ ਨਾਲ ਅੱਵਲ ਰਹੀ
Publish Date: Sat, 18 Apr 2026 05:38 PM (IST)
Updated Date: Sun, 19 Apr 2026 04:07 AM (IST)
ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਗੋਬਿੰਦਗੜ੍ਹ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸੀਬੀਐੱਸਈ ਦੀ ਦਸਵੀਂ ਦੀ ਪ੍ਰੀਖਿਆ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸਾਲ ਦੇ ਨਤੀਜੇ ਬਹੁਤ ਹੀ ਪ੍ਰੇਰਣਾਦਾਇਕ ਰਹੇ ਹਨ। ਪ੍ਰਿੰਸੀਪਲ ਨੀਰੂ ਅਰੋੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਏਕਮਜੋਤ ਕੌਰ ਨੇ 99. 4 ਫ਼ੀਸਦੀ ਅੰਕ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਹਰਸ਼ਿਤ ਗੋਇਲ ਨੇ 99. 2 ਫ਼ੀਸਦੀ ਅੰਕਾਂ ਨਾਲ ਦੂਜਾ ਸਥਾਨ ਹਾਸਲ ਕੀਤਾ, ਜਦਕਿ ਰਮਨੀਤ ਕੌਰ ਨੇ 99 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਖਾਸ ਗੱਲ ਇਹ ਰਹੀ ਕਿ ਕੁੱਲ 59 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ, ਜਦਕਿ ਬਾਕੀ ਸਾਰੇ ਵਿਦਿਆਰਥੀਆਂ ਨੇ ਵੀ ਸ਼ਾਨਦਾਰ ਅੰਕ ਪ੍ਰਾਪਤ ਕੀਤੇ। ਇਸ ਪ੍ਰੀਖਿਆ ’ਚ ਵਿਦਿਆਰਥੀਆਂ ਨੇ ਵਿਸ਼ੇ ਅਨੁਸਾਰ ਵੀ ਉੱਤਮ ਨਤੀਜੇ ਪ੍ਰਾਪਤ ਕਰਦਿਆਂ ਪੰਜਾਬੀ ਵਿਸ਼ੇ ਵਿਚ 100, ਅੰਗਰੇਜ਼ੀ ਵਿਚ 99, ਗਣਿਤ ਵਿਚ 100, ਵਿਗਿਆਨ ਵਿਚ 99, ਸਮਾਜਿਕ ਵਿਗਿਆਨ ਵਿਚ 100, ਆਈ. ਟੀ. ਵਿਚ 100 ਅਤੇ ਹਿੰਦੀ ਵਿਚ 97 ਅੰਕ ਪ੍ਰਾਪਤ ਕੀਤੇ।