ਮੂਲੇਪੁਰ ’ਚ ਈਦ-ਉਲ-ਫਿਤਰ ਧੂਮਧਾਮ ਨਾਲ ਮਨਾਇਆ
ਮੂਲੇਪੁਰ ਵਿਖੇ ਈਦ ਉਲ ਫਿਤਰ ਧੂਮ ਧਾਮ ਨਾਲ ਮਨਾਇਆ
Publish Date: Sat, 21 Mar 2026 04:57 PM (IST)
Updated Date: Sat, 21 Mar 2026 05:01 PM (IST)
- ਵਿਧਾਇਕ ਲਖਬੀਰ ਰਾਏ ਨੇ ਸਾਂਝੀਆਂ ਕੀਤੀਆਂ ਖੁਸ਼ੀਆਂ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਬਲਾਕ ਸਰਿੰਦ ਅਧੀਨ ਪਿੰਡ ਮੂਲੇਪੁਰ ਵਿਖੇ ਈਦ ਦਾ ਪਵਿੱਤਰ ਤਿਉਹਾਰ ਵੱਡੇ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ। ਮੁਸਲਮਾਨ ਭਾਈਚਾਰੇ ਵੱਲੋਂ ਵੱਡੀ ਗਿਣਤੀ ਵਿਚ ਇਕੱਠ ਹੋਇਆ ਤੇ ਈਦ ਦੀ ਨਮਾਜ ਅਦਾ ਕੀਤੀ ਗਈ। ਇਸ ਮੌਕੇ ਫਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਵੀ ਸ਼ਾਮਲ ਹੋਏ ਤੇ ਭਾਈਚਾਰੇ ਨਾਲ ਈਦ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਵਿਧਾਇਕ ਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਈਦ ਸਾਨੂੰ ਪਿਆਰ, ਭਾਈਚਾਰੇ, ਸਬਰ ਤੇ ਰਹਿਮ ਦੀ ਸਿੱਖਿਆ ਦਿੰਦੀ ਹੈ। ਇਹ ਤਿਉਹਾਰ ਯਾਦ ਕਰਵਾਉਂਦਾ ਹੈ ਕਿ ਖੁਸ਼ੀਆਂ ਸਿਰਫ ਆਪਣੇ ਲਈ ਨਹੀਂ ਸਗੋਂ ਗਰੀਬਾਂ ਤੇ ਲੋੜਵੰਦਾਂ ਨਾਲ ਵੀ ਵੰਡਣੀਆਂ ਚਾਹੀਦੀਆਂ ਹਨ। ਰਮਜ਼ਾਨ ਦੇ ਰੋਜ਼ਿਆਂ ਨੇ ਸਾਨੂੰ ਅਨੁਸ਼ਾਸਨ ਤੇ ਮਨ ਦੀ ਪਵਿੱਤਰਤਾ ਦਾ ਪਾਠ ਪੜ੍ਹਾਇਆ ਹੈ ਤੇ ਈਦ ਇਸ ਮਿਹਨਤ ਦਾ ਇਨਾਮ ਹੈ। ਉਨ੍ਹਾਂ ਅਪੀਲ ਕੀਤੀ ਕਿ ਨਫਰਤਾਂ ਨੂੰ ਭੁੱਲ ਕੇ ਪਿਆਰ ਤੇ ਏਕਤਾ ਦਾ ਸੰਦੇਸ਼ ਫੈਲਾਇਆ ਜਾਵੇ ਤੇ ਸਮਾਜ ਵਿਚ ਸ਼ਾਂਤੀ, ਭਾਈਚਾਰਾ ਤੇ ਇਨਸਾਨੀਅਤ ਨੂੰ ਮਜ਼ਬੂਤ ਕੀਤਾ ਜਾਵੇ। ਇਸ ਮੌਕੇ ਜ਼ਿਲ੍ਹਾ ਮਾਈਨੋਰਟੀ ਵਿੰਗ ਦੇ ਪ੍ਰਧਾਨ ਡਾ. ਚਮਨ ਕਰੈਸ਼ੀ, ਨੰਬਰਦਾਰ ਜਗਰੂਪ ਸਿੰਘ, ਦਵਿੰਦਰ ਸਿੰਘ, ਲਵਲੀ ਬਹਿਲੋਲਪੁਰ, ਕੁਲਵਿੰਦਰ ਡੇਰਾ ਤੇ ਨੰਨੂ ਸੰਗਤਪੁਰਾ ਆਦਿ ਮੌਜੂਦ ਸਨ।