ਈਦ ਦਾ ਤਿਉਹਾਰ ਆਪਸੀ ਭਾਈਚਾਰਕ ਸਾਂਝ ਦੀਆਂ ਤੰਦਾਂ ਮਜ਼ਬੂਤ ਕਰਦਾ : ਖੰਨਾ
ਈਦ ਦਾ ਤਿਉਹਾਰ ਆਪਸੀ ਭਾਈਚਾਰਕ ਸਾਂਝ ਦੀਆਂ ਤੰਦਾਂ ਮਜ਼ਬੂਤ ਕਰਦਾ ਹੈ : ਰਾਜੂ ਖੰਨਾ
Publish Date: Sat, 21 Mar 2026 04:52 PM (IST)
Updated Date: Sat, 21 Mar 2026 04:55 PM (IST)

ਅਮਲੋਹ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਅੱਜ ਈਦ ਦੇ ਪਵਿੱਤਰ ਤਿਉਹਾਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਸਮੁੱਚੇ ਦੇਸ਼ਾ-ਵਿਦੇਸ਼ਾਂ ਵਿਚ ਬੈਠੇ ਮੁਸਲਿਮ ਭਾਈਚਾਰੇ ਨੂੰ ਵਧਾਈ ਦਿੰਦੇ ਹੋਏ ਜਿੱਥੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਉੱਥੇ ਰਾਜੂ ਖੰਨਾ ਵੱਲੋਂ ਮੰਡੀ ਗੋਬਿੰਦਗੜ੍ਹ ਦੀ ਗੁਰੂ ਨਾਨਕ ਕਾਲੋਨੀ ਵਿਚ ਬਣੀ ਪਵਿੱਤਰ ਮਸਜਿਦ, ਪਿੰਡ ਭੱਟੋ, ਧਰਮਗੜ੍ਹ, ਕਲਾਲਮਾਜਰਾ ਅਤੇ ਪਹੇੜੀ ਵਿਖੇ ਭਾਈਚਾਰੇ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਤੇ ਰਾਜੂ ਖੰਨਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇੱਕੋ ਇਕ ਅਜਿਹੀ ਪਾਰਟੀ ਹੈ ਜਿਹੜੀ ਸਭਨਾਂ ਧਰਮਾਂ ਦਾ ਸਤਿਕਾਰ ਹੀ ਨਹੀਂ ਕਰਦੀ ਸਗੋਂ ਪਾਰਟੀ ਅਤੇ ਸਰਕਾਰ ਵਿਚ ਵੀ ਮੁਸਲਿਮ ਭਾਈਚਾਰੇ ਨੂੰ ਮਾਣ ਦੇ ਕਿ ਸੇਵਾ ਕਰਨ ਦਾ ਮੌਕਾ ਦਿੰਦੀ ਹੈ। ਰਾਜੂ ਖੰਨਾ ਨੇ ਕਿਹਾ ਕਿ ਈਦ ਦਾ ਇਹ ਪਵਿੱਤਰ ਤਿਉਹਾਰ ਆਪਸੀ ਭਾਈਚਾਰਕ ਸਾਂਝ ਦੀਆਂ ਤੰਦਾ ਹੀ ਮਜ਼ਬੂਤ ਨਹੀਂ ਕਰਦਾ ਸਗੋਂ ਏਕਤਾ ਵਿਚ ਬਰਕਤ ਦਾ ਸੰਦੇਸ਼ ਵੀ ਦਿੰਦਾ ਹੈ। ਅੱਜ ਇਸ ਪਵਿੱਤਰ ਤਿਉਹਾਰ ਤੇ ਮਸਜਿਦ ਮੰਡੀਗੌਬਿੰਦਗੜ, ਭੱਟੋ, ਧਰਮਗੜ੍ਹ, ਕਲਾਲਮਾਜਰਾ, ਅਤੇ ਪਹੇੜੀ ਵਿਖੇ ਮੁਸਲਿਮ ਆਗੂਆਂ ਵੱਲੋਂ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਕੇਵਲ ਖਾ ਧਰਮਗੜ੍ਹ, ਸਿਰਾਜਦੀਨ, ਜਥੇਦਾਰ ਹਰਮੀਤ ਸਿੰਘ ਖਾਲਸਾ, ਜਥੇਦਾਰ ਕੁਲਵਿੰਦਰ ਸਿੰਘ ਭੰਗੂ, ਸਦੀਕ ਮੁਹੰਮਦ, ਕਾਦਰ ਖਾ, ਜਥੇਦਾਰ ਗੁਰਮੀਤ ਸਿੰਘ ਭੱਟੋ, ਪੱਪੂ ਖਾ ਪਹੇੜੀ, ਰਸੀਦ ਮੁਹੰਮਦ, ਨਾਜਰਦੀਨ ਮੰਡੀ, ਦਿਲਵਰ ਖਾ, ਲਾਲਦੀਨ ਭੱਟੋ, ਰਵੀ ਖਾ, ਪਰਮਜੀਤ ਡਾਗੀ, ਅਵਤਾਰ ਸਿੰਘ ਭੱਟੋ, ਬਿੱਲੂ ਖਾਂ, ਸਾਹਿਬਦੀਨ, ਮੋਹਨ ਸਿੰਘ ਧਰਮਗੜ੍ਹ, ਮਨਦੀਪ ਸਿੰਘ ਭੱਟੋ, ਸਲੀਮ ਮੁਹੰਮਦ, ਅਮੀਰ ਖਾ, ਸਿਕੰਦਰ ਖਾ, ਕੀਮਾ ਖਾ ਪੰਚ, ਸੁਰਜੀਤ ਖਾ, ਬਿੱਲੂ ਖਾਂ ਚੌਬਦਾਰਾ, ਰੌਸ਼ਨਦੀਨ ਭੱਟੋ, ਇਕਬਾਲ ਖਾਂ, ਸਿਰਜਮੁਹੰਮਦ, ਤੋਂ ਇਲਾਵਾ ਵੱਡੀ ਗਿਣਤੀ ਵਿਚ ਮੁਸਲਿਮ ਭਾਈਚਾਰੇ ਦੇ ਆਗੂ ਮੌਜੂਦ ਸਨ।