ਪਾਰਟੀ ’ਚੋਂ ਆਗੂਆਂ ਨੂੰ ਵਾਪਸ ਲਿਆਉਣ ਲਈ ਛੇਤੀ ਚਲਾਈ ਜਾਵੇਗੀ : ਭੁੱਟਾ
ਪਾਰਟੀ ਵਿੱਚੋਂ ਗਏ ਆਗੂਆਂ ਨੂੰ ਵਾਪਸ ਲਿਆਉਣ ਲਈ ਛੇਤੀ ਚਲਾਈ ਜਾਵੇਗੀ : ਭੁੱਟਾ
Publish Date: Wed, 08 Apr 2026 05:35 PM (IST)
Updated Date: Wed, 08 Apr 2026 05:38 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਪਿੰਡ ਸਾਧੂਗੜ੍ਹ ਵਿਖੇ ਨਬੀਪੁਰ ਪੁਲਿਸ ਸਰਕਲ ਦੀ ਨਬੀਪੁਰ ਸਰਕਲ ਪ੍ਰਧਾਨ ਪਲਵਿੰਦਰ ਸਿੰਘ ਦੀ ਅਗਵਾਈ ਹੇਠ ਮੀਟਿੰਗ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੋਈ ਕਸਰ ਨਹੀਂ ਛੱਡੀ ਜਾਵੇ ਅਤੇ ਸਾਰੇ ਆਗੂਆਂ ਨੂੰ ਆਪਸ ਵਿਚ ਜੋੜਨ ਲਈ ਘਰ-ਘਰ ਸੰਪਰਕ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਭੁੱਟਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਚੁਟਕਲੇ ਸੁਣਾ ਕੇ ਸਰਕਾਰ ਬਣਾਈ ਹੈ ਸਾਰੇ ਪੰਜਾਬ ਦੇ ਨਿਵਾਸੀ ਅੱਜ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਇਸ ਦਾ ਜਵਾਬ ਦਿੱਤਾ ਜਾਵੇਗਾ। ਬਲਜੀਤ ਸਿੰਘ ਭੁੱਟਾ ਨੇ ਇਸ ਮੌਕੇ ਸਰਕਲ ਨਬੀਪੁਰ ਦੇ ਅਮਨਦੀਪ ਸਿੰਘ ਫਾਟਕ ਮਾਜਰੀ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ। ਇਸ ਮੌਕੇ ਸੀਨੀਅਰ ਅਕਾਲੀ ਆਗੂ ਸਾਬਕਾ ਚੇਅਰਮੈਨ ਬਲਾਕ ਸੰਮਤੀ ਸਰਹੰਦ ਬਲਵਿੰਦਰ ਸਿੰਘ ਬਰਕਤਪੁਰ ਨੇ ਕਿਹਾ ਕਿ ਲੋਕ 2027 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣਗੇ। ਇਸ ਮੌਕੇ ਜਸਵੀਰ ਸਿੰਘ ਜਲਵੇੜੀ ਗਹਿਲਾਂ, ਨਰਿੰਦਰ ਸਿੰਘ ਜਲਵੇੜੀ ਗਹਿਲਾਂ, ਗੁਰਮੀਤ ਸਿੰਘ ਜਲਵੇੜੀ ਗਹਿਲਾ,ਜਗਜੀਤ ਸਿੰਘ ਸ਼ਾਹੀ ਫਾਟਕਮਾਜਰੀ, ਬਲਵੀਰ ਸਿੰਘ ਜਲਵੇੜਾ, ਸਤਨਾਮ ਸਿੰਘ ਜਲਵੇੜੀ ਗਹਿਲਾਂ, ਬਲਜੀਤ ਸਿੰਘ ਫਾਟਕ ਮਾਜਰੀ, ਹਰਪ੍ਰੀਤ ਸਿੰਘ ਨਬੀਪੁਰ, ਜੋਗਿੰਦਰ ਸਿੰਘ ਦਾਲੋ ਮਾਜਰਾ, ਮਹਿੰਦਰ ਸਿੰਘ ਮੱਠੀ, ਹਰਨੇਕ ਸਿੰਘ ਆਦਮਪੁਰ, ਮਨਪ੍ਰੀਤ ਸਿੰਘ ਜਲਵੇੜੀ ਗਹਿਲਾ, ਜਗਮੋਹਣ ਸਿੰਘ ਦਾਲੋ ਮਾਜਰਾ, ਬਿੱਟੂ ਜਲਵੇੜੀ ਗਹਿਲਾਂ, ਬਲਵਿੰਦਰ ਸਿੰਘ ਖਰੋੜੀ, ਸੁਖਬੀਰ ਸਿੰਘ ਸੋਨੀ ਲਟੌਰ, ਸਰਬਜੀਤ ਸਿੰਘ ਜਲਵੇੜੀ ਗਹਿਲਾਂ, ਜਰਨੈਲ ਸਿੰਘ, ਲਖਬੀਰ ਸਿੰਘ ਆਦਮਪੁਰ, ਮਨਪ੍ਰੀਤ ਸਿੰਘ ਸ਼ਾਹਪੁਰ, ਤਜਿੰਦਰ ਸਿੰਘ ਸੋਂਢਾ, ਯੂਥ ਆਗੂ ਅਰਸ਼ਦੀਪ ਸਿੰਘ ਬੀਬੀਪੁਰ, ਮਨਰਾਜ ਸਿੰਘ ਬੀਬੀਪੁਰ, ਰਣਜੀਤ ਸਿੰਘ ਫਾਟਕਮਾਜਰੀ ਆਦਿ ਮੌਜੂਦ ਸਨ।