ਪਾਰਟੀ ’ਚੋਂ ਗਏ ਆਗੂਆਂ ਨੂੰ ਵਾਪਸ ਲਿਆਉਣ ਲਈ ਵਿੱਢਾਂਗੇ ਮੁਹਿੰਮ : ਭੁੱਟਾ
ਪਾਰਟੀ ਵਿੱਚੋਂ ਗਏ ਆਗੂਆਂ ਨੂੰ ਵਾਪਸ ਲਿਆਉਣ ਲਈ ਛੇਤੀ ਚਲਾਈ ਜਾਵੇਗੀ : ਭੁੱਟਾ
Publish Date: Tue, 07 Apr 2026 06:31 PM (IST)
Updated Date: Tue, 07 Apr 2026 06:35 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਪਿੰਡ ਸਾਧੂਗੜ੍ਹ ਵਿਖੇ ਨਬੀਪੁਰ ਪੁਲਿਸ ਸਰਕਲ ਦੀ ਨਬੀਪੁਰ ਸਰਕਲ ਪ੍ਰਧਾਨ ਪਲਵਿੰਦਰ ਸਿੰਘ ਦੀ ਅਗਵਾਈ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਨੂੰ ਮਜਬੂਤ ਕਰਨ ਲਈ ਕੋਈ ਕਸਰ ਨਹੀਂ ਛੱਡੀ ਜਾਵੇ ਅਤੇ ਸਾਰੇ ਆਗੂਆਂ ਨੂੰ ਆਪਸ ਵਿਚ ਜੋੜਨ ਲਈ ਘਰ-ਘਰ ਸੰਪਰਕ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਆਦਾਤਰ ਪਰਿਵਾਰਾਂ ਦਾ ਪਿਛੋਕੜ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ ਪੰਜਾਬੀਆਂ ਦੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜਬੂਤ ਕਰਨ ਲਈ ਅਕਾਲੀ ਦਲ ਦੇ ਹਰ ਆਗੂ ਤੇ ਵਰਕਰ ਦੇ ਘਰ ਤੱਕ ਪਹੁੰਚ ਕਰਕੇ ਨਾਲ ਜੋੜਿਆ ਜਾਵੇਗਾ। ਇਸ ਮੌਕੇ ਬਲਜੀਤ ਸਿੰਘ ਭੁੱਟਾ ਨੇ ਸਰਕਲ ਨਬੀਪੁਰ ਦੇ ਅਮਨਦੀਪ ਸਿੰਘ ਫਾਟਕ ਮਾਜਰੀ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ। ਇਸ ਮੌਕੇ ਸੀਨੀਅਰ ਅਕਾਲੀ ਆਗੂ ਸਾਬਕਾ ਚੇਅਰਮੈਨ ਬਲਾਕ ਸੰਮਤੀ ਸਰਹੰਦ ਬਲਵਿੰਦਰ ਸਿੰਘ ਬਰਕਤਪੁਰ ਨੇ ਕਿਹਾ ਕਿ ਲੋਕ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣਗੇ ਇਸ ਮੌਕੇ ਜਸਵੀਰ ਸਿੰਘ ਜਲਵੇੜੀ ਗਹਿਲਾਂ, ਨਰਿੰਦਰ ਸਿੰਘ ਜਲਵੇੜੀ ਗਹਿਲਾਂ, ਗੁਰਮੀਤ ਸਿੰਘ ਜਲਵੇੜੀ ਗਹਿਲਾ,ਜਗਜੀਤ ਸਿੰਘ ਸ਼ਾਹੀ ਫਾਟਕਮਾਜਰੀ, ਬਲਵੀਰ ਸਿੰਘ ਜਲਵੇੜਾ, ਸਤਨਾਮ ਸਿੰਘ ਜਲਵੇੜੀ ਗਹਿਲਾਂ, ਬਲਜੀਤ ਸਿੰਘ ਫਾਟਕ ਮਾਜਰੀ, ਹਰਪ੍ਰੀਤ ਸਿੰਘ ਨਬੀਪੁਰ, ਜੋਗਿੰਦਰ ਸਿੰਘ ਦਾਲੋ ਮਾਜਰਾ, ਮਹਿੰਦਰ ਸਿੰਘ ਮੱਠੀ, ਹਰਨੇਕ ਸਿੰਘ ਆਦਮਪੁਰ, ਮਨਪ੍ਰੀਤ ਸਿੰਘ ਜਲਵੇੜੀ ਗਹਿਲਾ, ਜਗਮੋਹਣ ਸਿੰਘ ਦਾਲੋ ਮਾਜਰਾ, ਬਿੱਟੂ ਜਲਵੇੜੀ ਗਹਿਲਾਂ, ਬਲਵਿੰਦਰ ਸਿੰਘ ਖਰੋੜੀ, ਸੁਖਬੀਰ ਸਿੰਘ ਸੋਨੀ ਲਟੌਰ, ਸਰਬਜੀਤ ਸਿੰਘ ਜਲਵੇੜੀ ਗਹਿਲਾਂ, ਜਰਨੈਲ ਸਿੰਘ, ਲਖਬੀਰ ਸਿੰਘ ਆਦਮਪੁਰ, ਮਨਪ੍ਰੀਤ ਸਿੰਘ ਸ਼ਾਹਪੁਰ, ਤਜਿੰਦਰ ਸਿੰਘ ਸੋਂਢਾ, ਯੂਥ ਆਗੂ ਅਰਸ਼ਦੀਪ ਸਿੰਘ ਬੀਬੀਪੁਰ, ਮਨਰਾਜ ਸਿੰਘ ਬੀਬੀਪੁਰ, ਰਣਜੀਤ ਸਿੰਘ ਫਾਟਕਮਾਜਰੀ ਆਦਿ ਮੌਜੂਦ ਸਨ।