ਵਿਦਿਆਰਥੀਆਂ ਨੇ ਪਿੰਡ ਚੋਲਟੀ ਖੇੜੀ ਦਾ ਕੀਤਾ ਵਿੱਦਿਅਕ ਦੌਰਾ
ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਚੋਲਟੀ ਖੇੜੀ ਪਿੰਡ ਦਾ ਵਿਦਿਅਕ ਦੌਰਾ
Publish Date: Sun, 08 Mar 2026 04:36 PM (IST)
Updated Date: Sun, 08 Mar 2026 04:39 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੀ ਸਾਹਿਤ ਸਭਾ ਵੱਲੋਂ ਵਿਦਿਆਰਥੀਆਂ ਲਈ ਇਕ ਵਿਦਿਅਕ ਦੌਰਾ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਨਿੱਕੇ ਜਿਹੇ ਪਿੰਡ ਚੋਲਟੀ ਖੇੜੀ ਵਿਖੇ ਆਯੋਜਿਤ ਕੀਤਾ ਗਿਆ। ਪੰਜਾਬੀ ਵਿਭਾਗ ਦੇ ਮੁਖੀ ਡਾ. ਸਿਕੰਦਰ ਸਿੰਘ ਨੇ ਦੌਰੇ ਨੂੰ ਰਵਾਨਾ ਕੀਤਾ। ਇਸ ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਪੰਜਾਬ ਦੇ ਇਤਿਹਾਸਕ ਅਤੇ ਸਭਿਆਚਾਰਕ ਵਿਰਸੇ ਨਾਲ ਜਾਣੂ ਕਰਵਾਉਣਾ ਸੀ। ਪਿੰਡ ਚੋਲਟੀ ਖੇੜੀ ਦੇ ਦੌਰੇ ਦੀ ਮਹੱਤਤਾ ਇੱਥੇ ਸਦੀਆਂ ਤੋਂ ਆਪਣੀਆਂ ਮਜ਼ਬੂਤ ਜੜ੍ਹਾਂ ਜਮਾਈ ਖੜ੍ਹਾ ਵਿਸ਼ਾਲ ਬੋਹੜ ਦਾ ਦਰੱਖ਼ਤ ਹੈ ਇਹ ਬੋਹੜ ਲਗਭਗ 300 ਸਾਲਾਂ ਦੀ ਉਮਰ ਵਾਲਾ ਹੈ ਅਤੇ ਕਰੀਬ ਸਾਢੇ ਤਿੰਨ ਏਕੜ ਵਿਚ ਫੈਲਿਆ ਹੋਇਆ ਹੈ। ਇਸਨੂੰ ਪੰਜਾਬ ਦਾ ਸਭ ਤੋਂ ਵੱਡਾ ਰੁੱਖ ਮੰਨਿਆ ਜਾਂਦਾ ਹੈ। ਇਸ ਦੌਰੇ ਦੌਰਾਨ ਵਿਦਿਆਰਥੀਆਂ ਨੇ ਪੰਜਾਬੀ ਸਭਿਆਚਾਰ ਦੀ ਵਾਤਾਵਰਣ ਦੀ ਸਾਂਝ ਨੂੰ ਸਮਝਿਆ। ਇਸ ਵਿਦਿਅਕ ਦੌਰੇ ਵਿਚ ਸਾਹਿਤ ਸਭਾ ਦੇ ਇੰਚਾਰਜ ਡਾ. ਹਰਪ੍ਰੀਤ ਕੌਰ ਅਤੇ ਵਿਭਾਗ ਦੇ ਅਧਿਆਪਕ ਬੀਬਾ ਨਰਿੰਦਰ ਕੌਰ, ਡਾ. ਚਰਨਜੀਤ ਕੌਰ ਅਤੇ ਬੀਬਾ ਕਵਿਤਾ ਵਿਦਿਆਰਥੀਆਂ ਦੇ ਨਾਲ ਸ਼ਾਮਲ ਹੋਏ। ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਪੰਜਾਬੀ ਲੋਕ ਜੀਵਨ ਵਿਚ ਰੁਖਾਂ ਦੀ ਮਹੱਤਤਾ ਤੋਂ ਜਾਣੂ ਕਰਵਾਇਆ। ਇਸ ਮੌਕੇ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. (ਡਾ. ) ਪਰਿਤ ਪਾਲ ਸਿੰਘ ਅਤੇ ਡੀਨ ਅਕਾਦਮਿਕ ਮਾਮਲੇ ਪ੍ਰੋ. (ਡਾ. ) ਸੁਖਵਿੰਦਰ ਸਿੰਘ ਬਿਲਿੰਗ ਨੇ ਪੰਜਾਬੀ ਵਿਭਾਗ ਦੀ ਇਸ ਪਹਿਲ ਦੀ ਸਰਾਹਨਾ ਕੀਤੀ ਅਤੇ ਕਿਹਾ ਕਿ ਅਜਿਹੇ ਵਿਦਿਅਕ ਦੌਰੇ ਵਿਦਿਆਰਥੀਆਂ ਨੂੰ ਕਲਾਸਰੂਮ ਸਿੱਖਿਆ ਨੂੰ ਸਭਿਆਚਾਰਕ ਅਤੇ ਵਾਤਾਵਰਣਕ ਹਕੀਕਤਾਂ ਨਾਲ ਜੋੜਨ ਵਿਚ ਮਦਦ ਕਰਦੇ ਹਨ।