ਸਿੱਖਿਆ ਕੋਆਰਡੀਨੇਟਰ ਨੌਰੰਗ ਸਿੰਘ ਨੇ ਸਕੂਲਾਂ ਦੇ ਕੀਤੇ ਦੌਰੇ
ਸਿੱਖਿਆ ਕੋਆਰਡੀਨੇਟਰ ਨੌਰੰਗ ਸਿੰਘ ਨੇ ਸਕੂਲਾਂ ਦੇ ਕੀਤੇ ਦੌਰੇ
Publish Date: Fri, 06 Mar 2026 07:07 PM (IST)
Updated Date: Fri, 06 Mar 2026 07:09 PM (IST)

ਫ਼ੋਟੋ ਫ਼ਾਈਲ : 19 ਸਰਕਾਰੀ ਹਾਈ ਸਮਾਰਟ ਸਕੂਲ ਰਾਜਿੰਦਰਗੜ੍ਹ ਵਿਖੇ ਸਕੂਲ ਸਟਾਫ਼ ਨਾਲ ਸਿੱਖਿਆ ਕੋਆਰਡੀਨੇਟਰ ਨੌਰੰਗ ਸਿੰਘ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਹਲਕਾ ਫਤਿਹਗੜ੍ਹ ਸਾਹਿਬ ਦੇ ਸਿੱਖਿਆ ਕੋਆਰਡੀਨੇਟਰ ਤੇ ਸਟੇਟ ਐਵਾਰਡੀ ਨੌਰੰਗ ਸਿੰਘ ਨੇ ਹਲਕੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਐਸਐਮਸੀ ਮੀਟਿੰਗਾਂ ਦੌਰਾਨ ਦੌਰੇ ਕੀਤੇ। ਇਨ੍ਹਾਂ ਵਿੱਚ ਸਰਕਾਰੀ ਹਾਈ ਸਮਾਰਟ ਸਕੂਲ ਰਜਿੰਦਰਗੜ, ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਚੋਰਵਾਲਾ, ਸਰਕਾਰੀ ਪ੍ਰਾਇਮਰੀ ਸਕੂਲ ਬੀਬੀ ਰੁੜਕੀ, ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਰੁੜਕੀ, ਸਰਕਾਰੀ ਪ੍ਰਾਇਮਰੀ ਸਕੂਲ ਫਿਰੋਜ਼ਪੁਰ, ਸਰਕਾਰੀ ਹਾਈ ਸਕੂਲ ਤਲਾਣੀਆਂ ਤੇ ਸਰਕਾਰੀ ਪ੍ਰਾਇਮਰੀ ਸਕੂਲ ਰਜਿੰਦਰਗੜ ਸ਼ਾਮਲ ਸਨ। ਨੌਰੰਗ ਸਿੰਘ ਨੇ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਕੂਲ ਮੁਖੀਆਂ, ਐਸਐਮਸੀ ਮੈਂਬਰਾਂ ਤੇ ਚੇਅਰਮੈਨਾਂ ਨਾਲ ਗੱਲਬਾਤ ਕਰ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਬਾਰੇ ਚਰਚਾ ਕੀਤੀ। ਇਸ ਮੌਕੇ ਉਨ੍ਹਾਂ ਨੂੰ ਕੋਆਰਡੀਨੇਟਰ ਬਣਨ ਤੇ ਸਨਮਾਨਿਤ ਵੀ ਕੀਤਾ ਗਿਆ। ਉਨ੍ਹਾਂ ਨੇ ਖਰੋਡ ਸਾਹਿਬ ਵੱਲੋਂ ਸਕੂਲ ਮੁਖੀਆਂ, ਐਸਐਮਸੀ ਮੈਂਬਰਾਂ ਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਸਰਕਾਰੀ ਸਕੂਲਾਂ ਵਿੱਚ ਮਿਲ ਰਹੀਆਂ ਸਹੂਲਤਾਂ ਨੂੰ ਘਰ-ਘਰ ਪਹੁੰਚਾਇਆ ਜਾਵੇ ਤਾਂ ਜੋ ਦਾਖਲੇ ਵਧ ਸਕਣ। ਸਰਕਾਰੀ ਹਾਈ ਸਕੂਲ ਰਜਿੰਦਰਗੜ ਵਿੱਚ ਐਸਆਈਐਸ ਲੈਬ, ਸਕੂਲ ਪਾਰਕ ਤੇ ਵੱਖ-ਵੱਖ ਕਮਰਿਆਂ ਦੀ ਵੀ ਜਾਂਚ ਕੀਤੀ ਗਈ ਜੋ ਕਾਬਿਲ-ਏ-ਤਾਰੀਫ ਸਨ। ਇਸ ਮੌਕੇ ਸਕੂਲ ਮੁਖੀ ਅਰਚਨਾ ਬਾਂਦਾ, ਹਰਿੰਦਰ ਸਿੰਘ, ਸਰਪੰਚ ਬਲਜਿੰਦਰ ਸਿੰਘ, ਹਰਜੀਤ ਸਿੰਘ, ਪਰਮਜੀਤ ਸਿੰਘ, ਦਲਜੀਤ ਸਿੰਘ, ਰੁਪਿੰਦਰ ਕੋਰ, ਜਸਪ੍ਰੀਤ ਕੋਰ, ਸਵੀਤਾ ਰਤਨ, ਗੁਰਮੀਤ ਕੋਰ, ਰਾਜਵਿੰਦਰ ਕੋਰ, ਕ੍ਰਿਸਨ ਜੀ, ਡਾਕਟਰ ਸਾਹਿਬ, ਸੰਦੀਪ ਕੋਰ ਸਮੇਤ ਐਸਐਮਸੀ ਮੈਂਬਰਾਂ ਤੇ ਸਮੂਹ ਸਟਾਫ ਮੌਜੂਦ ਸੀ।