ਡਾ. ਵਿਨੋਦ ਗੁਪਤਾ ਸ਼ਾਨਦਾਰ ਸੇਵਾਵਾਂ ਲਈ ਸਨਮਾਨਿਤ
ਡਾ. ਵਿਨੋਦ ਗੁਪਤਾ ਨੂੰ ਸ਼ਾਨਦਾਰ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ
Publish Date: Sun, 01 Mar 2026 05:54 PM (IST)
Updated Date: Sun, 01 Mar 2026 05:55 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਈਐਸਆਈ, ਜ਼ੋਨਲ ਲੁਧਿਆਣਾ ਦੇ ਡਿਪਟੀ ਡਾਇਰੈਕਟਰ ਕਮ ਮੈਡੀਕਲ ਸੁਪਰਡੈਂਟ ਡਾ. ਵਿਨੋਦ ਗੁਪਤਾ ਸਿਹਤ ਵਿਭਾਗ ਵਿਚ ਕਰੀਬ 30 ਸਾਲ ਦੇ ਲੰਬੇ ਸਮੇਂ ਦੌਰਾਨ ਸੇਵਾਵਾਂ ਨਿਭਾਉਣ ਉਪਰੰਤ ਸੇਵਾ ਮੁਕਤ ਹੋ ਗਏ ਹਨ। ਉਨ੍ਹਾਂ ਦੀ ਸੇਵਾਮੁਕਤੀ ਨੂੰ ਸਮਰਪਿਤ ਇੱਕ ਵਿਸ਼ੇਸ਼ ਸਮਾਗਮ ਜੀਸੀਐਲ ਕਲੱਬ ਮੰਡੀ ਗੋਬਿੰਦਗੜ੍ਹ ਵਿਖੇ ਕੀਤਾ ਗਿਆ ਜਿਸ ਵਿੱਚ ਸ਼ਹਿਰ ਦੀਆਂ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ ਅਤੇ ਡਾ. ਗੁਪਤਾ ਦੀ ਇਮਾਨਦਾਰੀ ਤੇ ਨਿਸਵਾਰਥ ਸੇਵਾ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਨੇ ਕਿਹਾ ਕਿ ਡਾ. ਵਿਨੋਦ ਗੁਪਤਾ ਇਕ ਬੇਦਾਗ ਅਤੇ ਹਰ ਵੇਲੇ ਜ਼ਰੂਰਤਮੰਦਾਂ ਦੀ ਸੇਵਾ ਲਈ ਤਿਆਰ ਰਹਿਣ ਵਾਲੇ ਇਮਾਨਦਾਰ ਇਨਸਾਨ ਹਨ। ਡਾ. ਗੁਪਤਾ ਵੱਲੋਂ ਆਪਣੀ ਸਰਵਿਸ ਦੇ ਦੌਰਾਨ ਬਹੁਤ ਸਾਰੇ ਅਜਿਹੇ ਸਮਾਜਿਕ ਕੰਮ ਕੀਤੇ ਹਨ ਜੋ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਪ੍ਰੇਰਨਾ ਦਾ ਸਰੋਤ ਹਨ, ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਿਚ ਅਜਿਹੇ ਮੈਡੀਕਲ ਅਫ਼ਸਰਾਂ ਦੀ ਹਮੇਸ਼ਾ ਜ਼ਰੂਰਤ ਰਹੇਗੀ। ਇਸ ਦੌਰਾਨ ਫਰਨਸ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਪ੍ਰਸਿੱਧ ਉਦਯੋਗਪਤੀ ਭਾਰਤ ਭੂਸ਼ਣ ਜਿੰਦਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਡਾ. ਵਿਨੋਦ ਗੁਪਤਾ ਸਾਲ 2003 ਵਿਚ ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਵਿਖੇ ਬਤੌਰ ਐਮ ਡੀ ਮੈਡੀਕਲ ਅਫ਼ਸਰ ਆਏ ਸਨ, ਜਿਨ੍ਹਾਂ ਵੱਲੋਂ ਸਮੇਂ-ਸਮੇਂ ਦੌਰਾਨ ਆਪਣੀ ਕਾਬਲੀਅਤ ਅਤੇ ਹੁਨਰ ਦੇ ਨਾਲ ਸ਼ਹਿਰ ਅਤੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਬਹੁਤ ਸਾਰੀਆਂ ਸਿਹਤ ਸੇਵਾਵਾਂ ਨਿਭਾਈਆਂ ਹਨ, ਜਿਸ ਨੂੰ ਇਲਾਕੇ ਦੇ ਲੋਕ ਕਦੇ ਵੀ ਨਹੀਂ ਭੁਲਾ ਸਕਦੇ, ਕਿਉਂਕਿ ਜਿੱਥੇ ਡਾ. ਵਿਨੋਦ ਗੁਪਤਾ ਬਤੌਰ ਮੈਡੀਕਲ ਅਫ਼ਸਰ ਲੋਕਾਂ ਦੀਆਂ ਸਿਹਤ ਪ੍ਰਤੀ ਸੇਵਾਵਾਂ ਨਿਭਾ ਰਹੇ ਸਨ ਉੱਥੇ ਸ਼ਹਿਰ ਵਿਚ ਸਮਾਜੀਕ ਸੰਸਥਾਵਾਂ ਨਾਲ ਜੁੜ ਕੇ ਹੋਰ ਵੀ ਕਈ ਤਰ੍ਹਾਂ ਦੇ ਚੰਗੇ ਕੰਮ ਕਰਦੇ ਰਹੇ ਹਨ। ਇਸ ਦੌਰਾਨ ਸਿਹਤ ਵਿਭਾਗ ਦੇ ਵੱਖ-ਵੱਖ ਕਰਮਚਾਰੀਆਂ ਅਤੇ ਅਧਿਕਾਰੀਆਂ ਵੱਲੋਂ ਜਿੱਥੇ ਉਨ੍ਹਾਂ ਦੇ ਨਾਲ ਨਿਭਾਏ ਗਏ ਸਮੇਂ ਦੇ ਅਨੁਭਵ ਸਾਂਝੇ ਕੀਤੇ ਉੱਥੇ ਡਾ. ਵਿਨੋਦ ਗੁਪਤਾ ਨੂੰ ਚੰਗੀ ਸਿਹਤ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਇਸ ਮੌਕੇ ਉਨ੍ਹਾਂ ਦੇ ਪਿਤਾ ਰਜਿੰਦਰ ਪ੍ਰਸਾਦ ਗੁਪਤਾ, ਪਤਨੀ ਰੀਤੂ ਗੁਪਤਾ, ਬੇਟਾ ਡਾ. ਕੁਨਾਲ ਗੁਪਤਾ, ਡਾ. ਆਸਥਾ ਗੁਪਤਾ, ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ, ਫਰਨਸ ਐਸੋਸੀਏਸ਼ਨ ਦੇ ਪ੍ਰਧਾਨ ਭਾਰਤ ਭੂਸ਼ਣ ਜਿੰਦਲ ਟੋਨੀ, ਸਿਹਤ ਵਿਭਾਗ ਦੇ ਫਾਈਨੈਂਸ ਵਿਭਾਗ ਦੇ ਡਿਪਟੀ ਡਾਇਰੈਕਟਰ ਰਿਟਾਇਰਡ ਹਰੀਸ਼ ਕੁਮਾਰ, ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਦੇ ਡਾ. ਨਵਜੀਵਨ ਗੋਇਲ, ਡਾ. ਮਹੇਸ਼ ਕੁਮਾਰ, ਸਿਵਲ ਹਸਪਤਾਲ ਦਾ ਸਟਾਫ ਹਰਗੋਪਾਲ, ਬਿਕਰਮਜੀਤ ਸਿੰਘ, ਅਨੀਤਾ ਜਿੰਦਲ, ਦਲਜੀਤ ਕੌਰ, ਈਸ਼ਵਰ ਸਿੰਘ, ਪਰਮਜੀਤ ਸਿੰਘ ਅਤੇ ਮਹੇਸ਼ ਕੁਮਾਰ ਆਦਿ ਮੌਜੂਦ ਸਨ। ਫ਼ੋਟੋ ਕੈਪਸ਼ਨ: