ਡਾ. ਹਰਬੰਸ ਨੇ ਸ਼ਹੀਦਾਂ ਨੂੰ ਭੇਟ ਕੀਤੀਆਂ ਸ਼ਰਧਾਂਜਲੀਆਂ
ਡਾ. ਹਰਬੰਸ ਲਾਲ ਨੇ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਭੇਟ ਕੀਤੀ ਸ਼ਰਧਾਂਜਲੀ
Publish Date: Mon, 23 Mar 2026 06:08 PM (IST)
Updated Date: Mon, 23 Mar 2026 06:10 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸਾਬਕਾ ਮੰਤਰੀ ਤੇ ਭਾਜਪਾ ਆਗੂ ਡਾ. ਹਰਬੰਸ ਲਾਲ ਨੇ ਅੱਜ ਸਰਹਿੰਦ, ਹਮਾਯੂੰਪੁਰਾ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਫੋਟੋ ਅੱਗੇ ਗੁਲਾਬ ਦੇ ਫੁੱਲ ਭੇਟ ਕਰ ਕੇ ਸ਼ਰਧਾਂਜਲੀ ਭੇਂਟ ਕੀਤੀ। ਉਨ੍ਹਾਂ ਨਾਲ ਵੱਡੀ ਗਿਣਤੀ ਵਿੱਚ ਭਾਜਪਾ ਆਗੂ ਤੇ ਸਮਰਥਕ ਵੀ ਮੌਜੂਦ ਸਨ। ਡਾ. ਹਰਬੰਸ ਲਾਲ ਨੇ ਕਿਹਾ ਕਿ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸ਼ਹਾਦਤ ਤੋਂ ਬਾਅਦ ਦੇਸ਼ ਵਿਚ ਅਜ਼ਾਦੀ ਦੀ ਲਹਿਰ ਨੇ ਤੇਜ਼ੀ ਫੜੀ ਤੇ ਅੰਤ ਵਿਚ ਅੰਗਰੇਜ ਨੂੰ ਭਾਰਤ ਛੱਡਣਾ ਪਿਆ। ਇਸ ਮੌਕੇ ਸ਼ਰਧਾਂਜਲੀ ਭੇਟ ਕਰਨ ਵਾਲਿਆਂ ’ਚੋਂ ਸਰਹਿੰਦ ਫਤਹਿਗੜ੍ਹ ਸਾਹਿਬ ਨਗਰ ਕੌਂਸਲਰ ਦੇ ਸਾਬਕਾ ਪ੍ਰਧਾਨ ਤਰਲੋਕ ਸਿੰਘ ਬਾਜਵਾ, ਨੰਬਰਦਾਰ ਹਰਜੀਤ ਸਿੰਘ ਸਰਹਿੰਦ, ਸੁਖਦੇਵ ਸਿੰਘ ਮਡੋਫਲ, ਸੈਕਟਰੀ ਬਾਬਾ ਦਲੇਰ ਸਿੰਘ ਖਾਲਸਾ, ਕਿਰਪਾਲ ਸਿੰਘ ਹਿਮਾਂਯੂੰਪੁਰਾ, ਰਾਜਵਿੰਦਰ ਕੌਰ ਖਾਲਸਾ, ਗੁਰਦੇਵ ਸਿੰਘ ਡੇਰਾ ਮੀਰ ਮੀਰਾ, ਜਗਦੇਵ ਸਿੰਘ ਮਲਕੋਮਾਜਰਾ, ਯੂਥ ਆਗੂ ਗੁਰਤੇਜ਼ ਸਿੰਘ ਭਾਗਨਪੁਰ, ਈਸ਼ਰ ਸਿੰਘ ਬਲਾੜੀ ਕਲਾਂ, ਰੁਪਿੰਦਰ ਸਿੰਘ ਬੋਰਾ, ਹਰਪ੍ਰੀਤ ਸਿੰਘ ਬੋਰਾ, ਰਾਜੇਸ਼਼ ਕੁਮਾਰ ਛਿੰਨੂ ਸਰਹਿੰਦ, ਕਿਰਨ ਸ਼ਰਮਾ ਬਲਾੜੀ ਕਲਾਂ, ਜਗਦੀਪ ਸਿੰਘ ਜੱਗੀ, ਸੰਦੀਪ ਸਿੰਘ ਲਵਲੀ, ਬਲਵਿੰਦਰ ਸਿੰਘ ਗੋਗੀ, ਰਾਜੀਵ ਸ਼ਰਮਾ ਅਤੇ ਡਾਕਟਰ ਭੁਪਿੰਦਰ ਸਿੰਘ ਬਸੀ ਪਠਾਣਾਂ, ਰਣਜੀਤ ਸਿੰਘ ਲਾਲੀ, ਹਰਪ੍ਰੀਤ ਸਿੰਘ ਹੈਪੀ, ਦਰਸ਼ਨ ਸਿੰਘ ਕੋਟਲਾ ਬਜਵਾੜਾ, ਸੁਰਜੀਤ ਸਿੰਘ ਮੁਨਸ਼ੀ ਟੈਂਪੂ ਯੂਨੀਅਨ, ਗੁਰਮੇਲ ਕੌਰ, ਸਤਨਾਮ ਸਿੰਘ, ਸੁਰਜੀਤ ਸਿੰਘ ਅਤੇ ਮਨਦੀਪ ਸਿੰਘ ਪੀਰਜੈਨ, ਸਾਗਰਪ੍ਰੀਤ ਸਿੰਘ, ਅਨਮੋਲ ਸ਼ਰਮਾ ਬਲਾੜੀ ਕਲਾਂ, ਨਿਖਲ ਬਿਥਰ ਸਰਹਿੰਦ, ਨਵੀ ਅਤੇ ਗਗਨ ਜਮੀਤਗੜ੍ਹ, ਸੱਤਪਾਲ ਅਤੇ ਅਸੋਕ ਕੁਮਾਰ ਤਲਾਣੀਆ, ਰਵੀ ਈਸਰਹੇਲ ਸਮੇਤ ਵੱਡੀ ਗਿਣਤੀ ਵਿਚ ਆਗੂ ਮੌਜੂਦ ਸਨ।