ਮੁਸਲਿਮ ਭਾਈਚਾਰੇ ਨੂੰ ਈਦ-ਉਲ-ਫਿਤਰ ਦੀਆਂ ਦਿੱਤੀਆਂ ਮੁਬਾਰਕਾਂ
ਡਾ. ਹਰਬੰਸ ਲਾਲ ਨੇ ਮੁਸਲਿਮ ਭਾਈਚਾਰੇ ਨੂੰ ਈਦ-ਉਲ-ਫਿਤਰ ਦੀਆਂ ਮੁਬਾਰਕਾਂ ਦਿੱਤੀਆਂ
Publish Date: Sat, 21 Mar 2026 04:50 PM (IST)
Updated Date: Sat, 21 Mar 2026 04:52 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਹਾਅ ਦਾ ਨਾਅਰਾ ਚੇਤਨਾ ਮੰਚ ਪੰਜਾਬ ਦੇ ਸਰਪ੍ਰਸਤ ਡਾ. ਹਰਬੰਸ ਲਾਲ ਸਾਬਕਾ ਮੰਤਰੀ ਨੇ ਈਦ-ਉਲ-ਫਿਤਰ ਦੇ ਮੌਕੇ ’ਤੇ ਫਤਿਹਗੜ੍ਹ ਸਾਹਿਬ ਦੇ ਆਮ ਖਾਸ ਬਾਗ ਵਿਖੇ ਈਦਗਾਹ ਅਤੇ ਮੁਸਲਿਮ ਕਮਿਊਨਿਟੀ ਸੈਂਟਰ ਪਹੁੰਚ ਕੇ ਸੈਂਕੜੇ ਮੁਸਲਿਮ ਵੀਰਾਂ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸਾਰੇ ਧਰਮਾਂ ਦੇ ਲੋਕਾਂ ਨੂੰ ਰਲ-ਮਿਲ ਕੇ ਤਿਉਹਾਰ ਮਨਾਉਣੇ ਚਾਹੀਦੇ ਹਨ ਤਾਂ ਜੋ ਆਪਸੀ ਭਾਈਚਾਰਕ ਸਾਂਝ ਮਜਬੂਤ ਹੋਵੇ ਅਤੇ ਜਾਤ-ਪਾਤ ਤੋਂ ਉੱਪਰ ਉੱਠ ਕੇ ਰਹੀਏ। ਭਾਰਤ ਸਾਰੇ ਧਰਮਾਂ ਦਾ ਗੁਲਦਸਤਾ ਹੈ ਜਿਸ ਦੇ ਫੁੱਲ ਰਲ-ਮਿਲ ਕੇ ਸਾਂਝੀਵਾਲਤਾ ਦੀ ਮਹਿਕ ਫੈਲਾਉਂਦੇ ਰਹਿਣੇ ਚਾਹੀਦੇ ਹਨ। ਡਾ. ਹਰਬੰਸ ਲਾਲ ਨੇ ਇਸ ਮੌਕੇ ਕਿਹਾ ਕਿ ਜੇਕਰ ਸੱਤਾ ਮਿਲੀ ਤਾਂ ਮੁਸਲਿਮ ਭਾਈਚਾਰੇ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਵੱਧ ਚੜ੍ਹ ਕੇ ਕੰਮ ਕਰਨਗੇ ਅਤੇ ਈਦਗਾਹਾਂ ਤੇ ਸਾਂਝੀਆਂ ਧਰਮਸ਼ਾਲਾਵਾਂ ਲਈ ਵੱਧ ਤੋਂ ਵੱਧ ਫੰਡ ਮੁਹੱਈਆ ਕਰਵਾਉਣਗੇ। ਉਨ੍ਹਾਂ ਰੋਜ਼ਾ ਸ਼ਰੀਫ ਦੇ ਖਲੀਫਾ ਜੀ ਨੂੰ ਮਿਲ ਕੇ ਵੀ ਈਦ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਪਿੰਡ ਰਾਮਪੁਰ, ਬਰਾਸ, ਭਗੜਾਣਾ, ਦਾਦੂ ਮਾਜਰਾ ਸਮੇਤ ਵੱਖ-ਵੱਖ ਇਲਾਕਿਆਂ ਵਿੱਚ ਪਹੁੰਚ ਕੇ ਮੁਸਲਿਮ ਭਾਈਚਾਰੇ ਨੂੰ ਮਿਲ ਕੇ ਚੜ੍ਹਦੀ ਕਲਾ ਦੀਆਂ ਕਾਮਨਾਵਾਂ ਕੀਤੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਾਅ ਦਾ ਨਾਅਰਾ ਚੇਤਨਾ ਮੰਚ ਪੰਜਾਬ ਦੇ ਵਾਈਸ ਪ੍ਰਧਾਨ ਅਸ਼ੋਕ ਕੁਮਾਰ ਤਲਾਣੀਆਂ, ਹਰਪ੍ਰੀਤ ਸਿੰਘ ਬੋਰਾ ,ਰੋਜ਼ਾ ਸ਼ਰੀਫ ਦੇ ਮੁਹੰਮਦ ਖ਼ੁਵਾਜ ਅਤੇ ਮੁਹੰਮਦ ਸੈਫ, ਦਰਸ਼ਨ ਸਿੰਘ ਕੋਟਲਾ ਬਜਵਾੜਾ, ਦੀਨ ਮੁਹੰਮਦ ਬਧੋਛੀ ਕਲਾ, ਸਈਅਦ ਮੁਹੰਮਦ ਉਮਰ ,ਗੁਰਦੀਪ ਸਿੰਘ ਭਾਗਨਪੁਰ ਆਦਿ ਮੌਜੂਦ ਸਨ।