ਡਾ. ਅੰਬੇਡਕਰ ਨੇ ਸੰਵਿਧਾਨਕ ਹੱਕਾਂ ਬਾਰੇ ਪਾਇਆ ਚਾਨਣਾ
ਡਾ. ਅੰਬੇਦਕਰ ਦਾ 135ਵਾਂ ਜਨਮ ਦਿਵਸ ਡਾ. ਅੰਬੇਦਕਰ ਮਹਾਂ ਸਭਾ ਵੱਲੋਂ ਧੂਮ ਧਾਮ ਨਾਲ ਮਨਾਇਆ ਗਿਆ
Publish Date: Wed, 15 Apr 2026 05:14 PM (IST)
Updated Date: Wed, 15 Apr 2026 05:18 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਭਾਰਤ ਰਤਨ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਵਸ ਡਾ. ਅੰਬੇਦਕਰ ਮਹਾਂ ਸਭਾ ਵੱਲੋਂ ਇਸਲਾਮੀ ਸਕੂਲ ਨੇੜੇ ਆਮ ਖਾਸ ਬਾਗ ਬਸੀ ਰੋਡ ਸਰਹਿੰਦ ਫਤਿਹਗੜ੍ਹ ਸਾਹਿਬ ਵਿਖੇ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਡਾ. ਅੰਬੇਡਕਰ ਦੇ ਜੀਵਨ ਫਲਸਫੇ ਸੰਘਰਸ਼ ਲਿਖਤ ਸੰਵਿਧਾਨ ਅਤੇ ਸੰਵਿਧਾਨਕ ਹੱਕਾਂ ਬਾਰੇ ਚਾਨਣਾ ਪਾਇਆ। ਇਸ ਮੌਕੇ ਡਾ. ਅੰਬੇਦਕਰ ਮਹਾਂ ਸਭਾ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪ੍ਰਧਾਨ ਅਵਤਾਰ ਸਿੰਘ ਲਟੌਰ, ਵਾਈਸ ਪ੍ਰਧਾਨ ਅਮਰ ਸਿੰਘ ਤਲਾਣੀਆਂ, ਖ਼ਜ਼ਾਨਚੀ ਰਾਜਵਿੰਦਰ ਸਿੰਘ ਭੱਲ ਮਾਜਰਾ, ਪ੍ਰਚਾਰ ਸਕੱਤਰ ਜਸਪਾਲ ਸਿੰਘ ਹਰਲਾਲਪੁਰ, ਐਡਵੋਕੇਟ ਰਾਮ ਸਿੰਘ, ਸੁਰਿੰਦਰ ਕੌਰ ਸਾਬਕਾ ਐਸਜੀਪੀਸੀ ਮੈਂਬਰ, ਸਵਰਨ ਸਿੰਘ ਮੁਸਤਫਾਬਾਦ, ਚੇਅਰਮੈਨ ਬਲਵੀਰ ਸਿੰਘ ਪਟਵਾਰੀ ਸਰਹਿੰਦ, ਮੋਹਨ ਸਿੰਘ ਕੰਗ, ਐਡਵੋਕੇਟ ਇੰਦਰਜੀਤ ਸਿੰਘ, ਅਮਰਜੀਤ ਲਾਲ, ਬਹਾਲ ਸਿੰਘ ਪੋਲਾ, ਯੁਗਵਿੰਦਰ ਸਿੰਘ ਧਾਲੀਵਾਲ, ਬਹਾਦਰ ਸਿੰਘ ਮੋਗਾ, ਹਰਚੰਦ ਸਿੰਘ ਨਸਰਾਲੀ, ਨਾਜਰ ਸਿੰਘ, ਜਗਤਾਰ ਸਿੰਘ ਆਦਿ ਮੌਜੂਦ ਸਨ।