ਡਾ. ਅਮਰ ਸਿੰਘ ਨੇ ਆਪਣੇ ਤਿੰਨ ਮੋਰਚਰੀ ਫਰਿਜ਼ ਭੇਟ ਕੀਤੇ
ਡਾ. ਅਮਰ ਸਿੰਘ ਨੇ ਆਪਣੇ ਤਿੰਨ ਮੋਰਚਰੀ ਫਰਿਜ਼ ਭੇਟ ਕੀਤੇ
Publish Date: Fri, 09 Jan 2026 05:44 PM (IST)
Updated Date: Fri, 09 Jan 2026 05:45 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਨੇ ਸ਼ਮਸਾਨ ਘਾਟ ਬਾੜਾ ਲਈ ਗੁਰਦੁਆਰਾ ਬਾਬਾ ਵਿਸ਼ਵਕਰਮਾ ਸਰਹਿੰਦ, ਸ਼ਮਸਾਨ ਘਾਟ ਛੇਵੀਂ ਪਾਤਸ਼ਾਹੀ ਬ੍ਰਾਹਮਣਮਾਜਰਾ ਅਤੇ ਸ਼ਮਸਾਨ ਘਾਟ ਸਰਹਿੰਦ ਮੰਡੀ ਨੂੰ ਮੁਹੱਈਆ ਕਰਵਾਏ ਗਏ ਹਨ। ਜ਼ਿਲ੍ਹਾ ਕਾਂਗਰਸ ਓਬੀਸੀ ਸੈੱਲ ਦੇ ਚੇਅਰਮੈਨ ਤੇ ਕੌਂਸਲਰ ਗੁਲਸ਼ਨ ਰਾਏ ਬੋਬੀ ਨੇ ਦੱਸਿਆ ਕਿ ਅਕਸਰ ਪਰਿਵਾਰਕ ਮੈਂਬਰਾਂ ਦੇ ਦੂਰੋਂ ਪਹੁੰਚਣ ਵਿਚ ਦੇਰੀ ਕਾਰਨ ਅੰਤਿਮ ਸੰਸਕਾਰ ਵਿਚ ਸਮੱਸਿਆਵਾਂ ਆਉਂਦੀਆਂ ਹਨ। ਇਨ੍ਹਾਂ ਫਰਿਜ਼ਾਂ ਦੀ ਮਦਦ ਨਾਲ ਦੇਹ ਨੂੰ ਸੁਰੱਖਿਅਤ ਰੱਖਿਆ ਜਾ ਸਕੇਗਾ ਅਤੇ ਪਰਿਵਾਰਾਂ ਨੂੰ ਰਾਹਤ ਮਿਲੇਗੀ। ਬੋਬੀ ਨੇ ਡਾ. ਅਮਰ ਸਿੰਘ ਦੇ ਇਸ ਕਦਮ ਨੂੰ ਸਮਾਜਿਕ ਜ਼ਿੰਮੇਵਾਰੀ ਤੇ ਲੋਕ ਹਿਤ ਪ੍ਰਤੀ ਵਚਨਬੱਧਤਾ ਦਾ ਪ੍ਰਤੀਕ ਦੱਸਿਆ। ਉਨ੍ਹਾਂ ਆਸ ਜਤਾਈ ਕਿ ਭਵਿੱਖ ਵਿਚ ਵੀ ਅਜਿਹੇ ਲੋਕ-ਹਿਤਕਾਰੀ ਕਾਰਜ ਜਾਰੀ ਰਹਿਣਗੇ। ਇਸ ਮੌਕੇ ਸਥਾਨਕ ਆਗੂਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਇਲਾਕਾ ਨਿਵਾਸੀਆਂ ਨੇ ਡਾ. ਅਮਰ ਸਿੰਘ ਦਾ ਧੰਨਵਾਦ ਕੀਤਾ। ਇਸ ਮੌਕੇ ਜੈ ਸਿੰਘ ਬਾੜਾ ਵੀ ਮੌਜੂਦ ਸਨ।