ਡਾਇਟ ਵੱਲੋਂ ਖੋਜੀ ਅਧਿਆਪਕ ਸਨਮਾਨਿਤ
ਡਾਇਟ ਵੱਲੋਂ ਐਕਸ਼ਨ ਰਿਸਰਚ ਆਧਾਰਿਤ ਥੀਸਿਸ ਪ੍ਰਕਾਸ਼ਿਤ, ਖੋਜੀ ਅਧਿਆਪਕ ਸਨਮਾਨਿਤ
Publish Date: Mon, 20 Apr 2026 04:46 PM (IST)
Updated Date: Mon, 20 Apr 2026 04:48 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ (ਡਾਇਟ) ਫਤਹਿਗੜ੍ਹ ਸਾਹਿਬ ਵੱਲੋਂ ਆਪਣੇ ਅਹਿਮ ਪ੍ਰਾਜੈਕਟ ਐਕਸ਼ਨ ਰਿਸਰਚ ਤਹਿਤ ਸਕੂਲੀ ਸਿੱਖਿਆ ਵਿਚ ਐਕਸ਼ਨ ਰਿਸਰਚ: ਨਵੀਨ ਪਹਿਲਕਦਮੀਆਂ ਅਤੇ ਕਲਾਸਰੂਮ ਉਪਰਾਲੇ ਸਿਰਲੇਖ ਹੇਠ 17 ਰਿਸਰਚ ਗਰੁੱਪਾਂ ਵੱਲੋਂ ਤਿਆਰ ਰਿਪੋਰਟਾਂ ਨੂੰ ਸੰਪਾਦਿਤ ਕਰਕੇ ਇਕ ਵਿਸ਼ੇਸ਼ ਥੀਸਿਸ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਮੌਕੇ ਖੋਜ ਕਾਰਜ ਕਰਨ ਵਾਲੇ ਅਧਿਆਪਕਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਡਾਇਟ ਪ੍ਰਿੰਸੀਪਲ ਤੇ ਸਹਾਇਕ ਡਾਇਰੈਕਟਰ ਐਸਸੀਈਆਰਟੀ ਪੰਜਾਬ ਨੇ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੇ ਕਰੀਬ 30 ਖੋਜੀ ਅਧਿਆਪਕਾਂ ਵੱਲੋਂ ਡਾਇਟ ਦੇ ਰਿਸਰਚ ਕੋਆਰਡੀਨੇਟਰ ਡਾ. ਕੁਲਦੀਪ ਸਿੰਘ ਅਤੇ ਸਹਾਇਕ ਰਿਸਰਚ ਕੋਆਰਡੀਨੇਟਰ ਨਰਿੰਦਰ ਕੌਰ ਦੀ ਨਿਗਰਾਨੀ ਵਿਚ ਤਿਆਰ ਕੀਤਾ ਗਿਆ ਇਹ ਦਸਤਾਵੇਜ਼ ਸੰਸਥਾ ਦੇ ਇਤਿਹਾਸ ਵਿਚ ਲਾਸਾਨੀ ਕਾਰਜ ਹੈ। ਸੀਨੀਅਰ ਲੈਕਚਰਾਰ ਕੰਵਲਦੀਪ ਸਿੰਘ ਸੋਹੀ ਨੇ ਇਸ ਪ੍ਰਾਪਤੀ ਨੂੰ ਸੰਸਥਾ ਲਈ ਮਾਣ ਵਾਲੀ ਗੱਲ ਦੱਸਿਆ। ਰਿਸਰਚ ਕੋਆਰਡੀਨੇਟਰ ਡਾ. ਕੁਲਦੀਪ ਸਿੰਘ ਅਨੁਸਾਰ ਇਸ ਥੀਸਿਸ ਵਿੱਚ 17 ਐਕਸ਼ਨ ਰਿਸਰਚ ਰਿਪੋਰਟਾਂ ਸ਼ਾਮਿਲ ਹਨ। ਇਹਨਾਂ ਖੋਜਕਾਰਾਂ ਵਿੱਚ ਡਾਇਟ ਪ੍ਰਿੰਸੀਪਲ ਡਾ. ਆਨੰਦ ਗੁਪਤਾ, ਨਰਿੰਦਰ ਕੌਰ, ਡਾ. ਗੌਰਵੀ ਸ਼ਰਮਾ, ਡਾ. ਕੁਲਦੀਪ ਸਿੰਘ, ਅੰਮ੍ਰਿਤਪਾਲ ਸਿੰਘ, ਨੀਰਜ ਤ੍ਰੇਹਨ, ਰਾਜੀਵ ਕੁਮਾਰ, ਅਨਵਰ ਹੁਸੈਨ, ਕੰਵਲਦੀਪ ਸਿੰਘ ਸੋਹੀ, ਵੰਦਨਾ ਚੋਪੜਾ, ਹਰਪ੍ਰੀਤ ਕੌਰ, ਮਨਿੰਦਰ ਸਿੰਘ, ਹਰਜੋਤ ਕੌਰ, ਸੁਖਬੀਰ ਸਿੰਘ, ਪਰਮਿੰਦਰ ਕੌਰ, ਡਾ. ਜਗਦੀਪ ਕੌਰ, ਅਮ੍ਰਿਤਪਾਲ ਕੌਰ, ਡਾ. ਸੋਨੀਆ ਸੋਹਲ, ਦੇਵੀ ਲਾਲ, ਆਸ਼ੁਤੋਸ਼, ਸੁਜਾਦ ਅਲੀ, ਤਨਵੀਰ ਸਿੰਘ, ਰਾਜਵਿੰਦਰ ਕੌਰ, ਹਰਦੀਪ ਕੌਰ, ਏਂਜਲ, ਹਰਪ੍ਰਿਯਾ ਧੀਮਾਨ, ਹਰਮਿੰਦਰ ਕੌਰ, ਮਨਿੰਦਰ ਕੌਰ, ਰੇਹੀ ਸੇਤੀਆ, ਰਾਜਵੀਰ ਕੌਰ ਅਤੇ ਗੁਰਜੀਤ ਕੌਰ ਸ਼ਾਮਿਲ ਹਨ।ਇਸ ਖੋਜ ਦਸਤਾਵੇਜ਼ ਵਿਚ ਸੋਸ਼ਲ ਮੀਡੀਆ ਦੇ ਸਿੱਖਿਆ ਤੇ ਪ੍ਰਭਾਵ, ਕਿਸ਼ੋਰ ਅਵਸਥਾ ਵਿਚ ਲੜਕੀਆਂ ਦੇ ਮਾਹਵਾਰੀ ਮਸਲਿਆਂ ਦਾ ਅਸਰ, ਸਿੱਖਿਆ ਸੁਧਾਰ ਵਿਚ ਐਨਜੀਓ ਦੀ ਭੂਮਿਕਾ, ਹਾਸ਼ੀਆਗਤ ਬੱਚਿਆਂ ਨੂੰ ਮੁੱਖ ਧਾਰਾ ਵਿਚ ਲਿਆਉਣਾ, ਚੈਟ ਜੀਪੀਟੀ ਰਾਹੀਂ ਨੈਤਿਕ ਸਿੱਖਿਆ, ਤਕਨਾਲੋਜੀ ਦੀ ਵਰਤੋਂ, ਗਣਿਤ ਦੇ ਨਵੀਨ ਤਰੀਕੇ ਅਤੇ ਲਿੰਗ ਸੰਵੇਦਨਾ ਵਰਗੇ ਅਹਿਮ ਵਿਸ਼ੇ ਛੋਹੇ ਗਏ ਹਨ। ਸਮਾਗਮ ਦੌਰਾਨ ਸਾਰੇ ਖੋਜਕਾਰਾਂ ਨੂੰ ਥੀਸਿਸ ਦੀ ਕਾਪੀ, ਡਾਇਟ ਮੈਗਜ਼ੀਨ ਰਾਹ ਦਸੇਰੇ , ਨਿਊਜ਼ ਲੈਟਰ ਅਤੇ ਪ੍ਰਸ਼ੰਸਾ ਪੱਤਰ ਦਿੱਤੇ ਗਏ। ਇਸ ਮੌਕੇ ਮਨਿੰਦਰ ਸਿੰਘ, ਡਾ. ਜਗਦੀਪ ਕੌਰ ਅਤੇ ਡਾ. ਗੌਰਵੀ ਸ਼ਰਮਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਭਵਿੱਖ ਵਿੱਚ ਅਜਿਹੇ ਖੋਜ ਕਾਰਜਾਂ ਨਾਲ ਜੁੜੇ ਰਹਿਣ ਦਾ ਅਹਿਦ ਲਿਆ।