ਸਰਕਾਰੀ ਆਈਟੀਆਈ ਬੱਸੀ ਪਠਾਣਾਂ ’ਚ ਖੋਲ੍ਹੀ ਡੈਕਸਟਰਿਟੀ ਲੈਬ
ਸਰਕਾਰੀ ਆਈਟੀਆਈ ਬੱਸੀ ਪਠਾਣਾਂ ਵਿੱਚ ਖੋਲ੍ਹੀ ਗਈ ਡੈਕਸਟਰਿਟੀ ਲੈਬ
Publish Date: Mon, 30 Mar 2026 06:09 PM (IST)
Updated Date: Mon, 30 Mar 2026 06:12 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਸਰਕਾਰੀ ਆਈਟੀਆਈ ਬਸੀ ਪਠਾਣਾ ਵਿਖੇ ਮਹਿੰਦਰਾ ਸਵਰਾਜ ਨੇ ਸੈਂਟਮ ਫਾਊਂਡੇਸ਼ਨ ਦੇ ਸਹਿਯੋਗ ਨਾਲ ਸੀਐਸਆਰ ਪ੍ਰੋਜੈਕਟ ਤਹਿਤ ਅਸੈਂਬਲੀ ਲਾਈਨ ਆਪਰੇਟਰ ਡੈਕਸਟਰਿਟੀ ਲੈਬ ਦਾ ਉਦਘਾਟਨ ਕੀਤਾ ਗਿਆ। ਇਸ ਵਿਸ਼ੇਸ਼ ਲੈਬ ਦੀ ਸ਼ੁਰੂਆਤ ਜਰਮਨਜੀਤ ਡੀਜੀਐਮ ਐਡਮਿਨ ਸੀਐਸਆਰ ਮਹਿੰਦਰਾ ਸਵਰਾਜ ਅਤੇ ਆਈਐਮਸੀ ਚੇਅਰਮੈਨ ਯਗੇਸ਼ ਬਿੰਬਰਾਂ ਨੇ ਸਾਂਝੇ ਤੌਰ ’ਤੇ ਕੀਤੀ। ਇਸ ਮੌਕੇ ਸਵਰਾਜ ਦੇ ਅਧਿਕਾਰੀ ਵਿਮਲ ਸ਼੍ਰੀਵਾਸਤ, ਸੰਸਥਾ ਦੇ ਪ੍ਰਿੰਸੀਪਲ ਜਤਿੰਦਰ ਕੁਮਾਰ ਸ਼ਰਮਾ, ਆਈਐਮਸੀ ਮੈਂਬਰ ਅਨਿਲ ਸੂਦ, ਸੈਂਟਮ ਫਾਊਂਡੇਸ਼ਨ ਦੇ ਪ੍ਰੋਜੈਕਟ ਕੋਆਰਡੀਨੇਟਰ ਗੋਵਿੰਦ ਸੇਠ, ਬਲਜੀਤ ਸਿੰਘ ਐਕਟਿੰਗ ਟ੍ਰੇਨਿੰਗ ਅਫਸਰ, ਦਿਨੇਸ਼ ਕੁਮਾਰ ਸੈਣੀ ਟ੍ਰੇਨਿੰਗ ਅਫਸਰ, ਗੁਰਮੁੱਖ ਸਿੰਘ ਟ੍ਰੇਨਿੰਗ ਅਫਸਰ, ਰਣਜੀਤ ਸਿੰਘ ਸਟੋਰ ਕੀਪਰ ਅਤੇ ਗੁਰਭੇਜ ਸਿੰਘ ਇੰਸਟ੍ਰਕਟਰ ਮੌਜੂਦ ਸਨ। ਮਹਿਮਾਨਾਂ ਨੇ ਲੈਬ ਦੇ ਆਧੁਨਿਕ ਉਪਕਰਨਾਂ ਦਾ ਬਾਰੀਕੀ ਨਾਲ ਨਿਰੀਖਣ ਕੀਤਾ ਅਤੇ ਸਿਖਲਾਈ ਲੈ ਰਹੇ ਸਿਖਿਆਰਥੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਸਿਖਿਆਰਥੀਆਂ ਦੇ ਤਜਰਬੇ ਸਾਂਝੇ ਕੀਤੇ। ਪ੍ਰੋਗਰਾਮ ਦੌਰਾਨ ਸਿਖਿਆਰਥੀਆਂ ਨੂੰ ਉਨ੍ਹਾਂ ਦੀ ਵਧੀਆ ਕਾਰਗੁਜਾਰੀ ਲਈ ਸਰਟੀਫਿਕੇਟ ਵੀ ਵੰਡੇ ਗਏ। ਪ੍ਰਿੰਸੀਪਲ ਜਤਿੰਦਰ ਕੁਮਾਰ ਸ਼ਰਮਾ ਨੇ ਡੈਕਸਟਰਿਟੀ ਲੈਬ ਬਣਾਉਣ ਲਈ ਮਹਿੰਦਰਾ ਸਵਰਾਜ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਲੈਬ ਦੇ ਆਉਣ ਨਾਲ ਸੰਸਥਾ ਵਿਚ ਪ੍ਰੈਕਟੀਕਲ ਟ੍ਰੇਨਿੰਗ ਦਾ ਪੱਧਰ ਹੋਰ ਉਂਚਾ ਹੋਵੇਗਾ ਜੋ ਬੱਚਿਆਂ ਨੂੰ ਆਤਮਨਿਰਭਰ ਬਣਾਉਣ ਵਿਚ ਸਹਾਇਕ ਸਿੱਧ ਹੋਵੇਗਾ।