ਦੇਸ਼ ਭਗਤ ਡੈਂਟਲ ਕਾਲਜ ਨੂੰ ਐੱਮਡੀਐੱਸ ਸੀਟਾਂ ਵਧਾਉਣ ਦੀ ਮਿਲੀ ਮਨਜ਼ੂਰੀ
ਦੇਸ਼ ਭਗਤ ਡੈਂਟਲ ਕਾਲਜ ਨੂੰ ਐਮਡੀਐਸ ਸੀਟਾਂ ਵਧਾਉਣ ਦੀ ਮਿਲੀ ਮਨਜ਼ੂਰੀ
Publish Date: Wed, 18 Mar 2026 05:34 PM (IST)
Updated Date: Wed, 18 Mar 2026 05:37 PM (IST)

ਗਰਗ, ਪੰਜਾਬੀ ਜਾਗਰਣ, ਅਮਲੋਹ : ਦੇਸ਼ ਭਗਤ ਡੈਂਟਲ ਕਾਲਜ ਐਂਡ ਹਸਪਤਾਲ, ਜੋ ਦੇਸ਼ ਭਗਤ ਯੂਨੀਵਰਸਿਟੀ ਨਾਲ ਸਬੰਧਤ ਹੈ, ਨੂੰ ਐੱਮਡੀਐੱਸ ਪ੍ਰੋਗਰਾਮਾਂ ਵਿਚ ਸੀਟਾਂ ਵਧਾਉਣ ਲਈ ਕੇਂਦਰ ਸਰਕਾਰ ਤੋਂ ਮਨਜ਼ੂਰੀ ਮਿਲ ਗਈ ਹੈ। ਪ੍ਰੋਸਥੋਡੋਂਟਿਕਸ ਤੇ ਕ੍ਰਾਊਨ ਐਂਡ ਬ੍ਰਿਜ ਵਿਭਾਗ ਵਿਚ ਤੀਜੇ ਸਾਲ ਦੇ ਐੱਮਡੀਐੱਸ ਕੋਰਸ ਦੀਆਂ ਸੀਟਾਂ 2 ਤੋਂ ਵਧਾ ਕੇ 5 ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਅਕਾਦਮਿਕ ਸੈਸ਼ਨ 2026–27 ਲਈ ਪੀਡਿਆਟ੍ਰਿਕ ਤੇ ਪ੍ਰੀਵੇਂਟਿਵ ਡੈਂਟਿਸਟਰੀ ਵਿਭਾਗ ਵਿਚ ਦੂਜੇ ਸਾਲ ਦੇ ਐੱਮਡੀਐੱਸ ਕੋਰਸ ਦੀਆਂ 3 ਸੀਟਾਂ ਦਾ ਨਵੀਨੀਕਰਨ ਵੀ ਮਨਜ਼ੂਰ ਹੋ ਗਿਆ ਹੈ। ਡੈਂਟਲ ਕੌਂਸਲ ਆਫ ਇੰਡੀਆ ਵੱਲੋਂ ਕੀਤੀਆਂ ਜਾਂਚਾਂ ਅਤੇ ਸਾਰੇ ਮਾਪਦੰਡ ਪੂਰੇ ਹੋਣ ਤੋਂ ਬਾਅਦ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਨੇ ਇਹ ਮਨਜ਼ੂਰੀ ਦਿੱਤੀ ਹੈ। ਇਸ ਨਾਲ ਕਾਲਜ ਪੰਜਾਬ ਦੀਆਂ ਮੋਹਰੀ ਸੰਸਥਾਵਾਂ ਵਿਚ ਸ਼ਾਮਲ ਹੋ ਗਿਆ ਹੈ ਜਿੱਥੇ ਕਈ ਵਿਭਾਗਾਂ ਵਿਚ ਐੱਮਡੀਐੱਸ ਦੀਆਂ 5 ਸੀਟਾਂ ਉਪਲੱਬਧ ਹਨ। ਚਾਂਸਲਰ ਡਾ. ਜੋਰਾ ਸਿੰਘ ਨੇ ਇਸ ਉਪਲੱਬਧੀ ਲਈ ਸਾਰੇ ਸਹਿਯੋਗੀਆਂ ਦੀ ਸਰਾਹਨਾ ਕੀਤੀ। ਪ੍ਰੋ. ਚਾਂਸਲਰ ਡਾ. ਤੇਜਿੰਦਰ ਕੌਰ ਨੇ ਗੁਣਵੱਤਾ ਵਾਲੀ ਸਿਹਤ ਸਿੱਖਿਆ ਪ੍ਰਦਾਨ ਕਰਨ ਦੀ ਵਚਨਬੱਧਤਾ ਦੁਹਰਾਈ। ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ ਨੇ ਡੈਂਟਲ ਟੀਮ ਨੂੰ ਵਧਾਈ ਦਿੱਤੀ ਅਤੇ ਅੱਗੇ ਹੋਰ ਉੱਨਤੀ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਡਾ. ਵਿਕਰਮ ਬਾਲੀ ਤੇ ਵਾਈਸ ਪ੍ਰਿੰਸੀਪਲ ਡਾ. ਤੇਜਵੀਰ ਸਿੰਘ ਨੇ ਯੂਨੀਵਰਸਿਟੀ ਪ੍ਰਬੰਧਨ ਦੇ ਸਹਿਯੋਗ ਲਈ ਧੰਨਵਾਦ ਕੀਤਾ।