- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੇਸ਼ ਭਗਤ ਯੂਨੀਵਰਸਿਟੀ ਦਾ 13ਵਾਂ ਡਿਗਰੀ ਵੰਡ ਸਮਾਰੋਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਆਡੀਟੋਰੀਅਮ ਵਿਚ ਕਰਵਾਇਆ ਗਿਆ। ਵਿੱਦਿਅਕ ਸੈਸ਼ਨ 2025-26 ਦੌਰਾਨ ਲਗਭਗ 1500 ਵਿਦਿਆਰਥੀਆਂ ਨੂੰ ਡਿਗਰੀਆਂ ਤੇ ਡਿਪਲੋਮੇ ਪ੍ਰਦਾਨ ਕੀਤੇ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਦੇਸ਼ ਭਗਤ ਯੂਨੀਵਰਸਿਟੀ ਦਾ 13ਵਾਂ ਡਿਗਰੀ ਵੰਡ ਸਮਾਰੋਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਆਡੀਟੋਰੀਅਮ ਵਿਚ ਕਰਵਾਇਆ ਗਿਆ। ਵਿੱਦਿਅਕ ਸੈਸ਼ਨ 2025–26 ਦੌਰਾਨ ਲਗਭਗ 1500 ਵਿਦਿਆਰਥੀਆਂ ਨੂੰ ਡਿਗਰੀਆਂ ਤੇ ਡਿਪਲੋਮੇ ਪ੍ਰਦਾਨ ਕੀਤੇ ਗਏ। ਚਾਂਸਲਰ ਡਾ. ਜੋਰਾ ਸਿੰਘ ਅਤੇ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਨੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਦਾ ਸਵਾਗਤ ਕੀਤਾ। ਪ੍ਰੈਜ਼ੀਡੈਂਟ ਡਾ. ਸੰਦੀਪ ਸਿੰਘ ਨੇ ਸਨਮਾਨਿਤ ਮਹਿਮਾਨਾਂ ਨੂੰ ਵਧਾਈ ਦਿੱਤੀ। ਕੁਲਪਤੀ ਡਾ. ਹਰਸ਼ ਸਦਾਵਰਤੀ ਨੇ ਯੂਨੀਵਰਸਿਟੀ ਦੀ ਸਾਲਾਨਾ ਰਿਪੋਰਟ ਪੇਸ਼ ਕਰਦਿਆਂ ਉਪਲੱਬਧੀਆਂ ਤੇ ਮੀਲ ਪੱਥਰਾਂ ਬਾਰੇ ਜਾਣਕਾਰੀ ਦਿੱਤੀ।
ਮੁੱਖ ਮਹਿਮਾਨ ਵੀਰੇਂਦਰ ਸ਼ਰਮਾ, ਬ੍ਰਿਟਿਸ਼ ਸੰਸਦ ਮੈਂਬਰ ਅਤੇ ਈਲਿੰਗ ਸਾਊਥਾਲ (2007–2024) ਦੇ ਪੂਰਵ ਸੰਸਦ ਮੈਂਬਰ ਨੇ ਪ੍ਰੇਰਣਾਦਾਇਕ ਮੁੱਖ ਭਾਸ਼ਣ ਦਿੱਤਾ। ਉਨ੍ਹਾਂ ਨੇ ਆਪਣੇ ਜੀਵਨ ਸੰਘਰਸ਼, ਮਿਹਨਤ ਤੇ ਲੋਕਤੰਤਰੀ ਮੁੱਲਾਂ ਦੀ ਗੱਲ ਕਰਦਿਆਂ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਚਾਂਸਲਰ ਡਾ. ਜੋਰਾ ਸਿੰਘ ਨੇ ਸਨਾਤਕ ਵਿਦਿਆਰਥੀਆਂ ਨੂੰ ਸਮਰਪਣ ਤੇ ਇਮਾਨਦਾਰੀ ਨਾਲ ਸ਼੍ਰੇਸ਼ਠਤਾ ਹਾਸਲ ਕਰਨ ਦਾ ਸੰਦੇਸ਼ ਦਿੱਤਾ। ਪ੍ਰੈਜ਼ੀਡੈਂਟ ਡਾ. ਸੰਦੀਪ ਸਿੰਘ ਨੇ ਸਿੱਖਿਆ ਨੂੰ ਚਮਕਦਾਰ ਭਵਿੱਖ ਦੀ ਨੀਂਹ ਦੱਸਦਿਆਂ ਵਿਦਿਆਰਥੀਆਂ ਨੂੰ ਨੈਤਿਕ ਮੁੱਲਾਂ ਅਤੇ ਸਮਾਜਿਕ ਜ਼ਿੰਮੇਵਾਰੀ ਨਾਲ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ। ਸਮਾਰੋਹ ਦੌਰਾਨ ਵਿਸ਼ੇਸ਼ ਵਿਅਕਤੀਆਂ ਨੂੰ ਮਾਨਦ ਉਪਾਧੀ ਅਤੇ ਡੀ.ਲਿਟ ਨਾਲ ਸਨਮਾਨਿਤ ਕੀਤਾ ਗਿਆ। ਮਾਨਦ ਉਪਾਧੀ ਪ੍ਰਾਪਤਕਰਤਾਵਾਂ ਵਿਚ ਵੀਰੇਂਦਰ ਸ਼ਰਮਾ, ਐਡਵੋਕੇਟ ਸੰਤੋਸ਼ ਸ਼ੁਕਲਾ, ਸੁਖਵਿੰਦਰ ਸਿੰਘ ਬਿੰਦਰਾ ਅਤੇ ਕੀਰਤੀ ਸ਼ਰਮਾ ਸ਼ਾਮਲ ਸਨ। ਡੀ.ਲਿਟ. ਉਪਾਧੀ ਡਾ. ਕੇ ਕੇ ਖੰਡੇਲਵਾਲ, ਡਾ. ਤਜਿੰਦਰ ਕੌਰ ਅਤੇ ਡਾ. ਧਰਮਿੰਦਰ ਸਿੰਘ ਨੂੰ ਦਿੱਤੀ ਗਈ।
ਚਾਂਸਲਰ ਲੀਡਰਸ਼ਿਪ ਅਵਾਰਡ ਰਾਕੇਸ਼ ਗੋਇਲ ਤੇ ਸ਼ਿਵਕੰਵਰ ਸਿੰਘ ਸੰਧੂ ਨੂੰ ਪ੍ਰਦਾਨ ਕੀਤਾ ਗਿਆ। ਸਨਮਾਨ ਅਵਾਰਡ ਡਾ. ਕੁਲਦੀਪ ਡਾਗਰ, ਸਤਿਸ਼ ਕੁਮਾਰ ਭਾਟੀਆ, ਪੰਕਜ ਠਾਕੁਰ, ਰਨਦੀਪ ਸਿੰਘ ਕੋਹਲੀ ਅਤੇ ਆਰ. ਸੀ. ਗਾਵਰੀ ਨੂੰ ਮਿਲਿਆ। ਪ੍ਰਸ਼ੰਸਾ ਅਵਾਰਡ ਅਰੁਣ ਮਲਿਕ, ਦਮਨਪ੍ਰੀਤ ਕੌਰ, ਆਕਾਂਕਸ਼ਾ ਅਤੇ ਅੰਸ਼ੁਲ ਆਨੰਦ ਨੂੰ ਦਿੱਤਾ ਗਿਆ। ਸਮਾਰੋਹ ਦਾ ਵਿਸ਼ੇਸ਼ ਪਲ ਉਹ ਸੀ ਜਦੋਂ ਭਾਰਤੀ ਆਜ਼ਾਦੀ ਸੈਨਾਨੀ ਸੁਭਾਸ਼ ਚੰਦਰ ਬੋਸ ਦੀ ਪੁੱਤਰੀ ਅਨੀਤਾ ਬੋਸ ਫਾਫ਼ ਨੇ ਜਰਮਨੀ ਤੋਂ ਆਨਲਾਈਨ ਸੰਬੋਧਨ ਕਰਕੇ ਵਿਦਿਆਰਥੀਆਂ ਨੂੰ ਦੇਸ਼ ਸੇਵਾ ਅਤੇ ਸੱਚਾਈ ਨਾਲ ਕੰਮ ਕਰਨ ਦੀ ਪ੍ਰੇਰਣਾ ਦਿੱਤੀ। ਗਵਰਨਰ ਪਦਕ, ਸੁਵਰਨ ਪਦਕ ਅਤੇ ਵੱਖ-ਵੱਖ ਪ੍ਰੋਗਰਾਮਾਂ ਦੀਆਂ ਡਿਗਰੀਆਂ ਮੇਰਿਟਧਾਰੀ ਵਿਦਿਆਰਥੀਆਂ ਨੂੰ ਵੰਡੀਆਂ ਗਈਆਂ।