ਸਬ ਡਵੀਜ਼ਨਲ ਕੰਪਲੈਕਸ ਦਾ ਕੰਮ ਮੁਕੰਮਲ ਕਰਵਾਉਣ ਦੀ ਕੀਤੀ ਮੰਗ
ਸਬ ਡਵੀਜ਼ਨਲ ਕੰਪਲੈਕਸ ਦਾ ਕੰਮ ਮੁਕੰਮਲ ਕਰਵਾਉਣ ਦੀ ਕੀਤੀ ਮੰਗ
Publish Date: Thu, 12 Mar 2026 05:41 PM (IST)
Updated Date: Thu, 12 Mar 2026 05:45 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਕਾਫੀ ਲੰਮੇ ਸਮੇਂ ਤੋਂ ਸਬ ਡਵੀਜ਼ਨ ਅਮਲੋਹ ਦੇ ਲੋਕਾਂ ਦੀ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਦਿਆਂ ਕਾਂਗਰਸ ਦੀ ਸਰਕਾਰ ਸਮੇਂ 25 ਮਾਰਚ 2021 ਨੂੰ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀਡੀਓ ਕਾਨਫ਼ਰੰਸ ਰਾਹੀਂ ਸ਼ਹਿਰ ਤੋਂ ਬਾਹਰ ਨਹਿਰੀ ਮਹਿਕਮੇ ਦੀ ਜ਼ਮੀਨ ਤੇ ਕਰੋੜਾਂ ਰੁਪਏ ਦੀ ਲਾਗਤ ਨਾਲ ਨਵੇਂ ਸਬ ਡਵੀਜ਼ਨਲ ਕੰਪਲੈਕਸ ਬਣਾਉਣ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਲੋਕਾਂ ਨੇ ਦੱਸਿਆ ਕਿ ਇਸ ਦਾ ਕੰਮ ਪੂਰੇ ਜੰਗੀ ਪੱਧਰ ’ਤੇ ਸ਼ੁਰੂ ਤਾਂ ਹੋਇਆ ਸੀ ਅਤੇ ਕਾਫ਼ੀ ਕੰਮ ਮੁਕੰਮਲ ਹੋ ਚੁੱਕਿਆ ਹੈ ਜਿਸ ਦੀਆਂ ਦਰਵਾਜ਼ੇ ਤਾਕੀਆਂ ਨਹੀਂ ਲੱਗੀਆਂ। ਫੰਡਾਂ ਦੀ ਘਾਟ ਕਾਰਨ ਇਹ ਇਮਾਰਤ ਮੁਕੰਮਲ ਹੋਣ ਦਾ ਕੰਮ ਵਿਚਕਾਰ ਹੀ ਲਟਕ ਰਿਹਾ ਹੈ। ਲੋਕਾਂ ਦੀ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਹੈ ਕਿ ਬਣ ਰਹੀ ਇਸ ਸਬ ਡਵੀਜ਼ਨਲ ਕੰਪਲੈਕਸ ਨੂੰ ਜਲਦ ਮੁਕੰਮਲ ਕਰਵਾਇਆ ਜਾਵੇ। ਤਾਂ ਜੋ ਲੋਕਾਂ ਨੂੰ ਸ਼ਹਿਰ ਵਿਚ ਲੱਗਣ ਵਾਲੇ ਟਰੈਫਿਕ ਜਾਮ ਤੋਂ ਰਾਹਤ ਮਿਲ ਸਕੇ। ਇਸ ਸਬੰਧੀ ਪੀਡਬਲਿਊਡੀ ਦੇ ਐੱਸਡੀਓ ਰਾਜਪਾਲ ਸ਼ਰਮਾ ਤੇ ਐਕਸੀਅਨ ਕਰਨ ਮਿੱਤਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਹ ਇਮਾਰਤ ਦੋ ਮੰਜਲੀ ਬਣਨੀ ਸੀ ਲੇਕਿਨ ਜੋ ਡਰਾਇੰਗ ਬਣਕੇ ਆਈ ਉਹ ਤਿੰਨ ਮੰਜ਼ਲਾ ਦੀ ਆਈ ਸੀ। ਡਰਾਇੰਗ ਮੁਤਾਬਕ ਕੰਮ ਕੀਤਾ ਗਿਆ ਪਰ ਫੰਡਾਂ ਦੀ ਘਾਟ ਕਾਰਨ ਬਾਕੀ ਕੰਮ ਨਹੀਂ ਹੋ ਸਕਿਆ ਬਾਕੀ ਰਹਿੰਦੇ ਕੰਮ ਦਾ ਅਸਟੀਮੇਟ ਬਣਾ ਕੇ ਭੇਜਿਆ ਹੋਇਆ ਹੈ ਪਰ ਅਜੇ ਰਿਵਾਇਜ ਅਪਰੁਵਲ ਨਹੀਂ ਆਈ ਜਿਸ ਕਾਰਨ ਇਹ ਇਮਾਰਤ ਦਾ ਕੰਮ ਬੰਦ ਹੈ।