ਡੀਬੀਯੂ ਨੇ ਗਲੋਬਲ ਐਂਡੋਡੋਂਟਿਕਸ ਗੋਸ਼ਟੀ ਕਰਵਾਈ
ਡੀਬੀਯੂ ਵੱਲੋਂ ਗਲੋਬਲ ਐਂਡੋਡੋਂਟਿਕਸ ਗੋਸਟੀ; ਨਵੇਂ ਵਿਭਾਗ ਦਾ ਲੋਗੋ ਜਾਰੀ
Publish Date: Wed, 11 Mar 2026 05:12 PM (IST)
Updated Date: Wed, 11 Mar 2026 05:15 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਦੇਸ਼ ਭਗਤ ਯੂਨੀਵਰਸਿਟੀ ਦੇ ਅਧੀਨ ਦੇਸ਼ ਭਗਤ ਡੈਂਟਲ ਕਾਲਜ ਤੇ ਹਸਪਤਾਲ ਵੱਲੋਂ ਰਾਸ਼ਟਰੀ ਕਨਜ਼ਰਵੇਟਿਵ ਡੈਂਟਿਸਟਰੀ ਅਤੇ ਐਂਡੋਡੋਂਟਿਕਸ ਦਿਵਸ 2026 ਦੇ ਮੌਕੇ ‘ਡੀਬੀਯੂ ਇੰਟਰਨੈਸ਼ਨਲ ਸਿੰਪੋਜ਼ੀਅਮ ਆਨ ਕੰਟੈਂਪਰੇਰੀ ਐਂਡੋਡੋਂਟਿਕਸ’ ਕਰਵਾਇਆ ਗਿਆ। ਇਸ ਅਕਾਦਮਿਕ ਪ੍ਰੋਗਰਾਮ ਵਿਚ ਫੈਕਲਟੀ ਮੈਂਬਰਾਂ, ਖੋਜਕਾਰਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਆਧੁਨਿਕ ਐਂਡੋਡੋਂਟਿਕਸ ਅਭਿਆਸ ਵਿਚ ਖੋਜ ਦੀ ਵਧਦੀ ਭੂਮਿਕਾ ਤੇ ਨਵੀਆਂ ਰੁਝਾਨਾਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਸਿੰਪੋਜ਼ੀਅਮ ਦੌਰਾਨ ਅੰਤਰਰਾਸ਼ਟਰੀ ਆਨਲਾਈਨ ਲੈਕਚਰ ਡਾ. ਰਿਚਰਡ ਗਰੇ ਵੱਲੋਂ ਦਿੱਤਾ ਗਿਆ, ਜੋ ਕਿ ਅਮਰੀਕਾ ਦੇ ਕੈਲੀਫ਼ੋਰਨੀਆ ਵਿਚ ਸਥਿਤ ਲੋਮਾ ਲਿੰਡਾ ਯੂਨੀਵਰਸਿਟੀ ਸਕੂਲ ਆਫ ਡੈਂਟਿਸਟਰੀ ਦੇ ਐਂਡੋਡੋਂਟਿਕਸ ਵਿਭਾਗ ਦੇ ਚੇਅਰ ਅਤੇ ਪ੍ਰੀਡਾਕਟੋਰਲ ਐਂਡੋਡੋਂਟਿਕਸ ਡਾਇਰੈਕਟਰ ਹਨ। ਉਨ੍ਹਾਂ ਨੇ ‘ਐਂਡੋਡੋਂਟਿਕ ਐਮਰਜੈਂਸੀਜ਼’ ਵਿਸ਼ੇ ’ਤੇ ਲੈਕਚਰ ਦਿੰਦਿਆਂ ਕਲੀਨਿਕਲ ਪ੍ਰਬੰਧਨ, ਤਾਜ਼ਾ ਖੋਜ ਵਿਕਾਸ ਅਤੇ ਇਲਾਜ ਦੀਆਂ ਨਵੀਂਆਂ ਵਿਕਸਤ ਹੋ ਰਹੀਆਂ ਵਿਧੀਆਂ ਬਾਰੇ ਵਿਸ਼ਵ ਪੱਧਰੀ ਵਿਚਾਰ ਸਾਂਝੇ ਕੀਤੇ। ਦੂਜਾ ਲੈਕਚਰ ਪ੍ਰੋਫੈਸਰ (ਡਾ. ) ਹਰਪ੍ਰੀਤ ਸਿੰਘ, ਡੀਨ ਰਿਸਰਚ, ਪ੍ਰੋਫੈਸਰ ਅਤੇ ਮੁਖੀ, ਐਂਡੋਡੋਂਟਿਕਸ ਵਿਭਾਗ, ਦੇਸ਼ ਭਗਤ ਡੈਂਟਲ ਕਾਲਜ ਅਤੇ ਹਸਪਤਾਲ ਵੱਲੋਂ ਦਿੱਤਾ ਗਿਆ। ਪ੍ਰੋਗਰਾਮ ਵਿਚ ਚਾਂਸਲਰ ਡਾ. ਜੋਰਾ ਸਿੰਘ, ਪ੍ਰੋ-ਚਾਂਸਲਰ ਡਾ. ਤੇਜ਼ਿੰਦਰ ਕੌਰ, ਵਾਈਸ-ਚਾਂਸਲਰ ਡਾ. ਹਰਸ਼ ਸਦਾਵਰਤੀ ਅਤੇ ਦੇਸ਼ ਭਗਤ ਡੈਂਟਲ ਕਾਲਜ ਅਤੇ ਹਸਪਤਾਲ ਦੇ ਪ੍ਰਿੰਸੀਪਲ ਡਾ. ਵਿਕਰਮ ਬਾਲੀ ਸਮੇਤ ਵੱਖ-ਵੱਖ ਵਿਭਾਗਾਂ ਦੇ ਫੈਕਲਟੀ ਮੈਂਬਰ ਵੀ ਮੌਜੂਦ ਸਨ। ਇਸ ਮੌਕੇ ਦਾ ਇਕ ਮੁੱਖ ਆਕਰਸ਼ਣ ਡੀਬੀਯੂ ਦੇ ਐਂਡੋਡੋਂਟਿਕਸ ਵਿਭਾਗ ਦੇ ਨਵੇਂ ਲੋਗੋ ਦਾ ਅਧਿਕਾਰਕ ਉਦਘਾਟਨ ਸੀ, ਜੋ ਮਾਣਯੋਗ ਚਾਂਸਲਰ ਡਾ. ਜ਼ੋਰਾ ਸਿੰਘ ਵੱਲੋਂ ਜਾਰੀ ਕੀਤਾ ਗਿਆ।ਇਸ ਮੌਕੇ ਸੰਬੋਧਨ ਕਰਦਿਆਂ ਚਾਂਸਲਰ ਡਾ. ਜੋਰਾ ਸਿੰਘ ਨੇ ਇਸ ਪਹਿਲ ਦੀ ਸਰਾਹਨਾ ਕੀਤੀ।