ਡੀਬੀਯੂ ਨੇ ਗਲੋਬਲ ਐਂਡੋਡੋਂਟਿਕਸ ਗੋਸ਼ਟੀ ਕਰਵਾਈ
ਡੀਬੀਯੂ ਵੱਲੋਂ ਗਲੋਬਲ ਐਂਡੋਡੋਂਟਿਕਸ ਗੋਸਟੀ; ਨਵੇਂ ਵਿਭਾਗ ਦਾ ਲੋਗੋ ਜਾਰੀ
Publish Date: Tue, 10 Mar 2026 06:06 PM (IST)
Updated Date: Tue, 10 Mar 2026 06:09 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਦੇਸ਼ ਭਗਤ ਯੂਨੀਵਰਸਿਟੀ ਦੇ ਅਧੀਨ ਦੇਸ਼ ਭਗਤ ਡੈਂਟਲ ਕਾਲਜ ਅਤੇ ਹਸਪਤਾਲ ਵੱਲੋਂ ਰਾਸ਼ਟਰੀ ਕਨਜ਼ਰਵੇਟਿਵ ਡੈਂਟਿਸਟਰੀ ਤੇ ਐਂਡੋਡੋਂਟਿਕਸ ਦਿਵਸ ਮੌਕੇ ‘ਡੀਬੀਯੂ ਇੰਟਰਨੈਸ਼ਨਲ ਸਿੰਪੋਜ਼ੀਅਮ ਆਨ ਕੰਟੈਂਪਰੇਰੀ ਐਂਡੋਡੋਂਟਿਕਸ’ ਕਰਵਾਇਆ ਗਿਆ। ਸਿੰਪੋਜ਼ੀਅਮ ਦੌਰਾਨ ਅੰਤਰਰਾਸ਼ਟਰੀ ਆਨਲਾਈਨ ਲੈਕਚਰ ਡਾ. ਰਿਚਰਡ ਗਰੇ ਵੱਲੋਂ ਦਿੱਤਾ ਗਿਆ, ਜੋ ਕਿ ਅਮਰੀਕਾ ਦੇ ਕੈਲੀਫ਼ੋਰਨੀਆ ਵਿਚ ਸਥਿਤ ਲੋਮਾ ਲਿੰਡਾ ਯੂਨੀਵਰਸਿਟੀ ਸਕੂਲ ਆਫ ਡੈਂਟਿਸਟਰੀ ਦੇ ਐਂਡੋਡੋਂਟਿਕਸ ਵਿਭਾਗ ਦੇ ਚੇਅਰ ਅਤੇ ਪ੍ਰੀਡਾਕਟੋਰਲ ਐਂਡੋਡੋਂਟਿਕਸ ਡਾਇਰੈਕਟਰ ਹਨ। ਉਨ੍ਹਾਂ ਨੇ ‘ਐਂਡੋਡੋਂਟਿਕ ਐਮਰਜੈਂਸੀਜ਼’ ਵਿਸ਼ੇ ’ਤੇ ਲੈਕਚਰ ਦਿੱਤੇ। ਦੂਜਾ ਲੈਕਚਰ ਪ੍ਰੋਫੈਸਰ (ਡਾ. ) ਹਰਪ੍ਰੀਤ ਸਿੰਘ, ਡੀਨ ਰਿਸਰਚ, ਪ੍ਰੋਫੈਸਰ ਤੇ ਮੁਖੀ, ਐਂਡੋਡੋਂਟਿਕਸ ਵਿਭਾਗ, ਦੇਸ਼ ਭਗਤ ਡੈਂਟਲ ਕਾਲਜ ਅਤੇ ਹਸਪਤਾਲ ਵੱਲੋਂ ਦਿੱਤਾ ਗਿਆ। ਉਨ੍ਹਾਂ ਦੇ ਲੈਕਚਰ ‘ਡੀਬੀਯੂ ਵਿਚ ਬਾਇਓਸਿਰਾਮਿਕਸ: ਰਿਸਰਚ ਆਧਾਰਿਤ ਐਂਡੋਡੋਂਟਿਕਸ ਦੀ ਕਾਰਗੁਜ਼ਾਰੀ’ ਵਿਚ ਯੂਨੀਵਰਸਿਟੀ ਵਿਚ ਚੱਲ ਰਹੀਆਂ ਖੋਜ ਪਹਿਲਾਂ, ਨਵੀਂ ਸੋਚ ਅਤੇ ਐਂਡੋਡੋਂਟਿਕ ਬਾਇਓਮੈਟੀਰੀਅਲਜ਼ ਅਤੇ ਸਬੂਤ-ਆਧਾਰਿਤ ਡੈਂਟਲ ਅਭਿਆਸ ਦੇ ਭਵਿੱਖੀ ਦਿਸ਼ਾਵਾਂ ’ਤੇ ਚਾਨਣ ਪਾਇਆ ਗਿਆ। ਪ੍ਰੋਗਰਾਮ ਵਿਚ ਚਾਂਸਲਰ ਡਾ. ਜੋਰਾ ਸਿੰਘ, ਪ੍ਰੋ-ਚਾਂਸਲਰ ਡਾ. ਤੇਜ਼ਿੰਦਰ ਕੌਰ, ਵਾਈਸ-ਚਾਂਸਲਰ ਡਾ. ਹਰਸ਼ ਸਦਾਵਰਤੀ ਅਤੇ ਦੇਸ਼ ਭਗਤ ਡੈਂਟਲ ਕਾਲਜ ਅਤੇ ਹਸਪਤਾਲ ਦੇ ਪ੍ਰਿੰਸੀਪਲ ਡਾ. ਵਿਕਰਮ ਬਾਲੀ ਸਮੇਤ ਵੱਖ-ਵੱਖ ਵਿਭਾਗਾਂ ਦੇ ਫੈਕਲਟੀ ਮੈਂਬਰ ਵੀ ਮੌਜੂਦ ਸਨ। ਇਸ ਮੌਕੇ ਦਾ ਇਕ ਮੁੱਖ ਆਕਰਸ਼ਣ ਡੀਬੀਯੂ ਦੇ ਐਂਡੋਡੋਂਟਿਕਸ ਵਿਭਾਗ ਦੇ ਨਵੇਂ ਲੋਗੋ ਦਾ ਅਧਿਕਾਰਕ ਉਦਘਾਟਨ ਸੀ, ਜੋ ਚਾਂਸਲਰ ਡਾ. ਜ਼ੋਰਾ ਸਿੰਘ ਵੱਲੋਂ ਜਾਰੀ ਕੀਤਾ ਗਿਆ। ਸਮਾਰੋਹ ਦੌਰਾਨ ਇਸ ਵਿਸ਼ੇਸ਼ ਮੌਕੇ ਨੂੰ ਯਾਦਗਾਰ ਬਣਾਉਣ ਲਈ ਕੇਕ ਕਟਿੰਗ ਸਮਾਰੋਹ ਵੀ ਕੀਤਾ ਗਿਆ। ਇਸ ਮੌਕੇ ਚਾਂਸਲਰ ਡਾ. ਜੋਰਾ ਸਿੰਘ ਨੇ ਇਸ ਪਹਿਲ ਦੀ ਸਰਾਹਨਾ ਕੀਤੀ।