ਬਾਬਾ ਪੂਰਨਗਿਰ ਯਾਦ ਵਿਚ ਦੰਗਲ 14 ਨੂੰ
ਬਾਬਾ ਪੂਰਨਗਿਰ ਯਾਦ ਵਿਚ ਦੰਗਲ 14 ਨੂੰ
Publish Date: Sat, 11 Apr 2026 05:41 PM (IST)
Updated Date: Sat, 11 Apr 2026 05:44 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖਮਾਣੋਂ : ਖਮਾਣੋਂ ਵਿਖੇ ਸਮੂਹ ਨਗਰ ਤੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਬਾਬਾ ਪੂਰਨਗਿਰ ਦੀ ਯਾਦ ਨੂੰ ਸਮਰਪਿਤ ਵਿਸ਼ਾਲ ਦੰਗਲ ਵਿਸਾਖੀ ਵਾਲੇ ਦਿਨ 14 ਅਪ੍ਰੈਲ ਨੂੰ ਡੀਐਸਪੀ ਦਫ਼ਤਰ ਖਮਾਣੋਂ ਦੇ ਸਾਹਮਣੇ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਇਸ ਕੁਸ਼ਤੀ ਦੰਗਲ ਵਿਚ ਸਿਰਫ਼ ਸੱਦਾ ਪੱਤਰ ਵਾਲੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਹੀ ਕਰਵਾਈਆਂ ਜਾਣਗੀਆਂ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਦੰਗਲ ਦੌਰਾਨ ਵੱਖਰੇ ਕਰਤੱਵ ਦਿਖਾਉਣ ਦੀ ਪੂਰਨ ਮਨਾਹੀ ਹੈ। ਪ੍ਰਬੰਧਕਾਂ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਮੌਕੇ ਵੱਡੀ ਗਿਣਤੀ ਵਿਚ ਪਹੁੰਚਣ ਦੀ ਅਪੀਲ ਕੀਤੀ ਹੈ।