ਸੈਕਰਡ ਹਾਰਟ ਸਕੂਲ ’ਚ ਫ਼ੇਅਰਵੈੱਲ ਸਮਾਗਮ ਸਫਲਤਾਪੂਰਵਕ ਸੰਪੰਨ
ਸੈਕਰਡ ਹਾਰਟ ਸਕੂਲ ’ਚ ਫ਼ੇਅਰਵੈਲ ਸਮਾਗਮ ਸਫਲਤਾ ਪੂਰਵਕ ਸੰਪੰਨ
Publish Date: Sat, 14 Feb 2026 06:09 PM (IST)
Updated Date: Sat, 14 Feb 2026 06:12 PM (IST)

- ਮਿਸਟਰ ਫ਼ੇਅਰਵੈੱਲ ਅਰਮਾਨ ਸਿੰਘ ਤੇ ਮਿਸ ਫ਼ੇਅਰਵੈੱਲ ਰਵਲੀਨ ਕੌਰ ਰਹੇ ਮੁਕੇਸ਼ ਘਈ, ਪੰਜਾਬੀ ਜਾਗਰਣ ਮੰਡੀ ਗੋਬਿੰਦਗੜ੍ਹ : ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ, ਜਲਾਲਪੁਰ ਵੱਲੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਫ਼ੇਅਰਵੈੱਲ ਸਮਾਗਮ ਕਰਵਾਇਆ ਗਿਆ। ਇਹ ਪ੍ਰੋਗਰਾਮ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਸੁਚੱਜੇ ਢੰਗ ਨਾਲ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਗਰਮਜੋਸ਼ੀ ਭਰੇ ਸਵਾਗਤ ਨਾਲ ਹੋਈ, ਜਿਸ ਤੋਂ ਬਾਅਦ ਮਨਮੋਹਕ ਭਾਸ਼ਣਾਂ ਅਤੇ ਰੰਗਾਰੰਗ ਸੱਭਿਆਚਾਰਕ ਪੇਸ਼ਕਾਰੀਆਂ ਕੀਤੀਆਂ ਗਈਆਂ। ਜੂਨੀਅਰ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਸੁੰਦਰ ਡਾਂਸ ਨੇ ਸਭ ਨੂੰ ਪ੍ਰਭਾਵਿਤ ਕੀਤਾ। ਯੋਗ ਵਿਦਿਆਰਥੀਆਂ ਨੂੰ ਵੱਖ-ਵੱਖ ਖ਼ਿਤਾਬਾਂ ਨਾਲ ਸਨਮਾਨਿਤ ਕੀਤਾ ਗਿਆ, ਜਿਸ ਨਾਲ ਸਮਾਗਮ ਦੀ ਰੌਣਕ ਹੋਰ ਵਧ ਗਈ। ਸਮਾਗਮ ਦਾ ਮੁੱਖ ਆਕਰਸ਼ਣ ਮਿਸਟਰ ਫ਼ੇਅਰਵੈੱਲ ਅਰਮਾਨ ਸਿੰਘ, ਮਿਸ ਫ਼ੇਅਰਵੈੱਲ ਰਵਲੀਨ ਕੌਰ ਅਤੇ ਸਟੂਡੈਂਟ ਆਫ਼ ਦਾ ਯੀਅਰ ਜਯੋਤਨਮਨ ਕੌਰ ਨੂੰ ਚੁਣਿਆ ਗਿਆ। ਮਨੋਰੰਜਕ ਖੇਡਾਂ ਨੇ ਸਮਾਗਮ ਦੀ ਖੁਸ਼ੀ ਨੂੰ ਹੋਰ ਵੀ ਦੁੱਗਣਾ ਕਰ ਦਿੱਤਾ। ਸਕੂਲ ਦੀ ਪ੍ਰਿੰਸੀਪਲ ਦਿੱਵਿਆ ਮਹਿਤਾ ਨੇ ਵਿਦਿਆਰਥੀਆਂ ਨੂੰ ਅਨੁਸ਼ਾਸਨ, ਇਮਾਨਦਾਰੀ ਨੂੰ ਆਪਣਾਉਣ ਲਈ ਉਤਸ਼ਾਹਿਤ ਕੀਤਾ। ਮੈਨੇਜਿੰਗ ਡਾਇਰੈਕਟਰ ਜੇਪੀਐਸ ਜੌਲੀ, ਡਿਪਟੀ ਮੈਨੇਜਿੰਗ ਡਾਇਰੈਕਟਰ ਸਤਿੰਦਰਜੀਤ ਜੌਲੀ ਅਤੇ ਪ੍ਰੇਜ਼ੀਡੈਂਟ ਮਿਸ ਨਵੇਰਾ ਜੌਲੀ ਨੇ ਵੀ ਵਿਦਿਆਰਥੀਆਂ ਨੂੰ ਦਿਲੋਂ ਸ਼ੁੱਭਕਾਮਨਾਵਾਂ ਦਿੱਤੀਆਂ।