ਵਿਰਕ ਸਾਥੀਆਂ ਸਮੇਤ ਅਕਾਲੀ ਦਲ ਪੁਨਰ ਸੁਰਜੀਤ ’ਚ ਸ਼ਾਮਲ
ਦਲਬਾਰਾ ਸਿੰਘ ਵਿਰਕ ਸਾਥੀਆਂ ਸਮੇਤ ਅਕਾਲੀ ਦਲ ਪੁਨਰ ਸੁਰਜੀਤ ਵਿੱਚ ਸ਼ਾਮਲ
Publish Date: Sat, 14 Feb 2026 05:55 PM (IST)
Updated Date: Sat, 14 Feb 2026 05:57 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਦਲਬਾਰਾ ਸਿੰਘ ਵਿਰਕ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਥ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਨੂੰ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਜਥੇਦਾਰ ਕਰਨੈਲ ਸਿੰਘ ਪੰਜੋਲੀ, ਜਸਟਿਸ ਨਿਰਮਲ ਸਿੰਘ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਰਣਬੀਰ ਸਿੰਘ ਪੂਨੀਆਂ ਅਤੇ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਤਰਖਾਣ ਮਾਜਰਾ ਪਹੁੰਚੇ। ਉਨ੍ਹਾਂ ਨੇ ਦਲਬਾਰਾ ਸਿੰਘ ਵਿਰਕ ਨੂੰ ਇਮਾਨਦਾਰ, ਸੂਝਵਾਨ ਅਤੇ ਪ੍ਰਭਾਵਸ਼ਾਲੀ ਨੌਜਵਾਨ ਲੀਡਰ ਦੱਸਦਿਆਂ ਕਿਹਾ ਕਿ ਉਨ੍ਹਾਂ ਦੇ ਖੇਤਰ ਵਿੱਚ ਚੰਗੇ ਸੰਪਰਕ ਅਤੇ ਪ੍ਰਭਾਵ ਨਾਲ ਪਾਰਟੀ ਨੂੰ ਲਾਭ ਹੋਵੇਗਾ। ਉਨ੍ਹਾਂ ਯਾਦਵਿੰਦਰ ਸਿੰਘ ਵਿਰਕ ਨੂੰ ਵੀ ਮਿਹਨਤੀ ਅਤੇ ਜੁਝਾਰੂ ਵਰਕਰ ਦੱਸਿਆ, ਜਿਨ੍ਹਾਂ ਦੀ ਪ੍ਰੇਰਨਾ ਨਾਲ ਇਹ ਸ਼ਮੂਲੀਅਤ ਹੋਈ। ਆਗੂਆਂ ਨੇ 25 ਫਰਵਰੀ ਨੂੰ ਸੰਗਮ ਪੈਲੇਸ ਵਿਖੇ ਹੋਣ ਵਾਲੀ ਵਿਸ਼ਾਲ ਮੀਟਿੰਗ ਵਿੱਚ ਸਮੂਹ ਅਕਾਲੀ ਵਰਕਰਾਂ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਭੁਪਿੰਦਰ ਸਿੰਘ, ਹਰਮੇਲ ਸਿੰਘ ਸਰਕਲ ਪ੍ਰਧਾਨ ਰੰਗੇੜਾ, ਸੁਰਿੰਦਰ ਸਿੰਘ ਸੁਹਾਗਹੇੜੀ ਸਰਕਲ ਪ੍ਰਧਾਨ ਚਨਾਰਥਲ, ਗੁਰਦੇਵ ਸਿੰਘ ਵਿਰਕ ਸਰਕਲ ਪ੍ਰਧਾਨ ਭਮਾਰਸੀ, ਬਲਵੀਰ ਸਿੰਘ, ਮਨਿੰਦਰ ਸਿੰਘ, ਅਮਰਜੀਤ ਸਿੰਘ, ਅਵਤਾਰ ਸਿੰਘ, ਦਿਆਲ ਸਿੰਘ, ਤਾਰ ਸਿੰਘ, ਨੈਬ ਸਿੰਘ, ਬਾਣਾ ਸਿੰਘ, ਗੁਰਿੰਦਰ ਸਿੰਘ, ਗੁਰਜੰਟ ਸਿੰਘ, ਧਨਵੰਤ ਸਿੰਘ ਸਮੇਤ ਹੋਰ ਵਰਕਰ ਵੀ ਮੌਜੂਦ ਸਨ।