ਡੇਅਰੀ ਵਿਭਾਗ ਵੱਲੋਂ ਮੁਫਤ ਸਿਖਲਾਈ ਕੋਰਸ 9 ਫਰਵਰੀ ਤੋਂ
ਡੇਅਰੀ ਵਿਭਾਗ ਵੱਲੋਂ ਮੁਫਤ ਸਿਖਲਾਈ ਕੋਰਸ 9 ਫਰਵਰੀ ਤੋਂ
Publish Date: Thu, 05 Feb 2026 06:21 PM (IST)
Updated Date: Thu, 05 Feb 2026 06:23 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਡੇਅਰੀ ਵਿਕਾਸ ਵਿਭਾਗ ਵੱਲੋਂ ਐੱਸਸੀ ਸਿਖਿਆਰਥੀਆਂ ਲਈ ਦੋ ਹਫਤੇ ਦਾ ਮੁਫਤ ਸਿਖਲਾਈ ਕੋਰਸ 9 ਫਰਵਰੀ ਤੋਂ ਸ਼ੁਰੂ ਹੋ ਰਿਹਾ ਹੈ। ਇਹ ਆਖਰੀ ਬੈਚ ਹੈ। ਟ੍ਰੇਨਿੰਗ ਡੇਅਰੀ ਸਿਖਲਾਈ ਕੇਂਦਰ ਬੀਜਾ ਤੇ ਚਤਾਮਲੀ ਵਿਖੇ ਦਿੱਤੀ ਜਾਵੇਗੀ। ਯੋਗਤਾ: ਐਸਸੀ ਜਾਤੀ ਨਾਲ ਸਬੰਧਤ, ਪੇਂਡੂ ਖੇਤਰ ਦਾ ਵਾਸੀ, ਘੱਟੋ-ਘੱਟ ਪੰਜਵੀਂ ਪਾਸ, ਉਮਰ 18 ਤੋਂ 55 ਸਾਲ (ਵਿਆਹੀ ਐਸਸੀ ਮਹਿਲਾਵਾਂ ਵੀ ਯੋਗ)। ਸਿਖਲਾਈ ਵਿਚ ਦੁਧਾਰੂ ਪਸ਼ੂਆਂ ਦੀ ਖਰੀਦ, ਰੱਖ-ਰਖਾਅ, ਖੁਰਾਕ, ਨਸਲ ਸੁਧਾਰ, ਸੰਭਾਲ ਅਤੇ ਮੰਡੀਕਰਨ ਦੀਆਂ ਨਵੀਨਤਮ ਤਕਨੀਕਾਂ ਸਿਖਾਈਆਂ ਜਾਣਗੀਆਂ। ਭਾਗ ਲੈਣ ਵਾਲੇ ਸਿਖਿਆਰਥੀਆਂ ਨੂੰ 3500 ਰੁਪਏ ਵਜੀਫਾ ਦਿੱਤਾ ਜਾਵੇਗਾ। ਨਾਲ ਹੀ 2, 5 ਅਤੇ 10 ਪਸ਼ੂਆਂ ਵਾਲੇ ਡੇਅਰੀ ਯੂਨਿਟ ਬਣਾਉਣ ਤੇ 33 ਫ਼ੀਸਦੀ ਸਬਸਿਡੀ ਵੀ ਮਿਲੇਗੀ। ਚਾਹਵਾਨ ਵਿਅਕਤੀ ਯੋਗਤਾ ਸਰਟੀਫਿਕੇਟ, ਆਧਾਰ ਕਾਰਡ, ਜਾਤੀ ਸਰਟੀਫਿਕੇਟ, ਫੋਟੋ ਅਤੇ ਬੈਂਕ ਪਾਸਬੁੱਕ ਦੀ ਕਾਪੀ ਲੈ ਕੇ ਡਿਪਟੀ ਡਾਇਰੈਕਟਰ ਡੇਅਰੀ ਦੇ ਦਫਤਰ (ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਤੀਜੀ ਮੰਜ਼ਿਲ) ਸੰਪਰਕ ਕਰ ਸਕਦੇ ਹਨ।