ਬਲਾਕ ਸੰਮਤੀ ਦੇ ਨਵੇਂ ਚੇਅਰਮੈਨ ਤੇ ਵਾਈਸ ਚੇਅਰਪਰਸਨ ਦੀ ਤਾਜਪੋਸ਼ੀ ਸਮਾਰੋਹ
ਬਲਾਕ ਸੰਮਤੀ ਦੇ ਨਵੇਂ ਚੇਅਰਮੈਨ ਅਤੇ ਵਾਈਸ ਚੇਅਰਪਰਸਨ ਦੀ ਤਾਜਪੋਸੀ ਸਮਾਰੋਹ ਆਯੋਜਿਤ
Publish Date: Mon, 20 Apr 2026 04:40 PM (IST)
Updated Date: Mon, 20 Apr 2026 04:42 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਬਲਾਕ ਸੰਮਤੀ ਬਸੀ ਪਠਾਣਾਂ ਵਿਖੇ ਨਵੇਂ ਚੁਣੇ ਗਏ ਚੇਅਰਮੈਨ ਜਗਤਾਰ ਸਿੰਘ ਕਲੇਰ ਅਤੇ ਵਾਈਸ ਚੇਅਰਪਰਸਨ ਹਰਪ੍ਰੀਤ ਕੌਰ ਦੀ ਤਾਜਪੋਸੀ ਲਈ ਬੀਡੀਪੀਓ ਦਫਤਰ ਬਸੀ ਪਠਾਣਾ ਵਿਖੇ ਸਮਾਰੋਹ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਅਤੇ ਸਮੂਹ ਸੰਗਤ ਵੱਲੋਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਬਸੀ ਪਠਾਣਾਂ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਨਵੇਂ ਚੁਣੇ ਗਏ ਚੇਅਰਮੈਨ ਅਤੇ ਵਾਈਸ ਚੇਅਰਪਰਸਨ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੀ ਕਾਮਯਾਬੀ ਲਈ ਸ਼ੁਭਕਾਮਨਾਵਾਂ ਪ੍ਰਗਟ ਕੀਤੀਆਂ। ਉਨ੍ਹਾਂ ਕਿਹਾ ਕਿ ਨਵੀਂ ਲੀਡਰਸ਼ਿਪ ਪਿੰਡਾਂ ਦੇ ਵਿਕਾਸ ਅਤੇ ਲੋਕ ਭਲਾਈ ਦੇ ਕੰਮਾਂ ਨੂੰ ਹੋਰ ਤੇਜ਼਼ੀ ਨਾਲ ਅੱਗੇ ਵਧ ਕੇ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਲੋਕ-ਹਿਤੈਸ਼ੀ ਨੀਤੀਆਂ ਨੂੰ ਜ਼ਮੀਨੀ ਪੱਧਰ ਤੱਕ ਲਿਜਾਣ ਲਈ ਇਹ ਟੀਮ ਪੂਰੀ ਤਨਦੇਹੀ ਨਾਲ ਕੰਮ ਕਰੇਗੀ। ਉਨ੍ਹਾਂ ਨਵੀਂ ਟੀਮ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਨਾਲ ਸਿੱਧਾ ਸੰਪਰਕ ਬਣਾਈ ਰੱਖਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕਰਨ। ਨਵੇਂ ਚੇਅਰਮੈਨ ਸਰਦਾਰ ਜਗਤਾਰ ਸਿੰਘ ਕਲੇਰ ਅਤੇ ਵਾਈਸ ਚੇਅਰਪਰਸਨ ਹਰਪ੍ਰੀਤ ਕੌਰ ਨੇ ਸਾਰੇ ਹਾਜ਼ਰੀਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਏਡੀਸੀ ਵਿਕਾਸ ਸੁਰਿੰਦਰ ਸਿੰਘ ਧਾਲੀਵਾਲ, ਡੀਡੀਪੀਓ ਜਸਪ੍ਰੀਤ ਕੌਰ, ਬੀਡੀਪੀਓ ਸਰਹੰਦ ਦੀਪ ਸ਼ਿਖਾ, ਬੀਡੀਪੀਓ ਖਮਾਣੋਂ ਵਨੀਤਾ, ਬੀਡੀਪੀਓ ਖੇੜਾ ਝਿਰਮਲ ਸਿੰਘ, ਬੀਡੀਪੀ ਅਮਲੋਹ ਚੰਦ ਸਿੰਘ, ਮਨਪ੍ਰੀਤ ਸਿੰਘ ਸੋਮਲ ਚੇਅਰਮੈਨ ਮਾਰਕੀਟ ਕਮੇਟੀ ਬਸੀ ਪਠਾਣਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਵਿੰਦਰ ਸਿੰਘ ਗੋਗੀ, ਪਰਮਿੰਦਰ ਕੌਰ, ਸਕੱਤਰ ਜ਼ਿਲ੍ਹਾ ਪ੍ਰੀਸ਼ਦ ਕਰਨਦੀਪ ਕੌਰ, ਦਲਵੀਰ ਸਿੰਘ, ਰਸ਼ਪਿੰਦਰ ਸਿੰਘ, ਗੁਰਮੀਤ ਸਿੰਘ, ਯਾਦਵਿੰਦਰ ਸਿੰਘ, ਰਾਜ ਦੇਵੀ, ਜੋਤੀ ਰਾਣੀ, ਅੰਗਰੇਜ਼ ਸਿੰਘ ਰਜਿੰਦਰ ਸਿੰਘ ਜਸਵਿੰਦਰ ਕੌਰ ਕਰਮਜੀਤ ਕੌਰ ਹਰਜਿੰਦਰ ਕੌਰ, ਰਾਜ ਪੂਰੀ ਸਮੇਤ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਆਗੂ ਮੌਜੂਦ ਸਨ।