ਨੀਤੀਆਂ ਦੇ ਪ੍ਰਚਾਰ ਲਈ ਵਰਕਰ ਹੋਣ ਲਾਮਬੰਦ : ਸਲਾਣਾ
2027 ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਵਰਕਰਾਂ ਨੇ ਕੀਤੀ ਮੀਟਿੰਗ
Publish Date: Tue, 03 Feb 2026 05:44 PM (IST)
Updated Date: Tue, 03 Feb 2026 05:47 PM (IST)
ਗਰਗ, ਪੰਜਾਬੀ ਜਾਗਰਣ, ਅਮਲੋਹ : ਕਾਂਗਰਸ ਦਫ਼ਤਰ ਅਮਲੋਹ ਵਿਖੇ ਬਲਾਕ ਕਾਂਗਰਸ ਕਮੇਟੀ ਅਮਲੋਹ ਦੀ ਮੀਟਿੰਗ ਬਲਾਕ ਪ੍ਰਧਾਨ ਜਗਵੀਰ ਸਿੰਘ ਸਲਾਣਾ ਦੀ ਅਗਵਾਈ ਵਿਚ ਹੋਈ। ਮੀਟਿੰਗ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਵਿਚਾਰ ਸਾਂਝੇ ਕੀਤੇ ਗਏ ਕਿ ਪਾਰਟੀ ਦੇ ਪ੍ਰੋਗਰਾਮਾਂ ਨੂੰ ਲਾਗੂ ਕਰਨ ਲਈ ਬੂਥ ਪੱਧਰ ਤੇ ਮੀਟਿੰਗਾਂ ਕੀਤੀਆਂ ਜਾਣ ਅਤੇ ਘਰ ਘਰ ਕਾਂਗਰਸ ਪਾਰਟੀ ਦੇ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਜਾਣ। ਇਸ ਮੀਟਿੰਗ ਵਿਚ ਐਡਵੋਕੇਟ ਯਾਦਵਿੰਦਰ ਪਾਲ ਸਿੰਘ, ਸ਼ਿਵ ਕੁਮਾਰ ਗਰਗ, ਰਾਕੇਸ਼ ਕੁਮਾਰ ਗੋਗੀ, ਹੈਪੀ ਸੂਦ, ਸਸ਼ੀ ਸ਼ਰਮਾ, ਪਰਮਜੀਤ ਭੱਦਲਥੂਹਾ, ਹਰਜਿੰਦਰ ਸਿੰਘ ਟਿੰਕਾ, ਭੂਸ਼ਣ ਸਰਮਾ, ਬਲਜੀਤ ਸਿੰਘ ਮਰਾਰੜੂ, ਗੁਰਮੀਤ ਸਿੰਘ ਟਿੱਬੀ, ਰਣਜੀਤ ਕੰਜਾਰੀ, ਬਿੱਟੂ ਬੁੱਗਾ, ਨਾਹਰ ਸਿੰਘ ਝੰਬਾਲਾ, ਬਲਵੀਰ ਮਿੰਟੂ, ਰਸ਼ਪਾਲ ਸਿੰਘ ਮੁੱਢੜੀਆਂ, ਜੋਗਿੰਦਰ ਸਿੰਘ ਮਛਰਾਏ, ਸੁਖਵਿੰਦਰ ਨੰਬਰਦਾਰ, ਜੱਗੀ ਵੜੈਚਾਂ, ਗੁਰਜੰਟ ਘੁੱਲੂ ਮਾਜਰਾ, ਸੁੱਖਾ ਖੁੰਮਣਾ, ਖਜਾਨਾ ਰਾਮ, ਵੀਰੁ ਰਾਮ, ਦਲਜੋਤ ਔਜਲਾ, ਪ੍ਰੀਤਮ ਸਿੰਘ ਬੈਣਾ, ਮਨਪ੍ਰੀਤ ਸਿੰਘ ਮਿੰਟਾਂ, ਪ੍ਰਭਜੀਤ ਬੈਣਾ ਮੌਜੂਦ ਸਨ।