ਮਨਰੇਗਾ ਕਾਨੂੰਨ ’ਚ ਸੋਧ ਵਿਰੁੱਧ ਕਾਂਗਰਸ ਵੱਲੋਂ ਰੋਸ ਪ੍ਰਦਰਸ਼ਨ
ਮਨਰੇਗਾ ਕਾਨੂੰਨ ਵਿੱਚ ਸੋਧ ਵਿਰੁੱਧ ਕਾਂਗਰਸ ਵੱਲੋਂ ਰੋਸ ਪ੍ਰਦਰਸ਼ਨ
Publish Date: Tue, 21 Apr 2026 06:49 PM (IST)
Updated Date: Tue, 21 Apr 2026 06:52 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਕਾਂਗਰਸੀ ਵਰਕਰਾਂ ਵੱਲੋਂ ਡਾਕਟਰ ਮਨੋਹਰ ਦੀ ਅਗਵਾਈ ਹੇਠ ਪਿੰਡ ਨੰਦਪੁਰ ਕਲੌੜ ਵਿਖੇ ਮਨਰੇਗਾ ਬਚਾਓ ਸੰਗਰਾਮ ਮੁਹਿੰਮ ਤਹਿਤ ਧਰਨਾ ਲਾ ਕੇ ਕੇਂਦਰ ਦੀ ਐਨਡੀਏ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ। ਡਾ. ਮਨੋਹਰ ਸਿੰਘ ਨੇ ਮਨਰੇਗਾ ਸਕੀਮ ਦਾ ਨਾਮ ਬਦਲ ਕੇ ਇਸ ’ਚੋਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦਾ ਨਾਂਅ ਹਟਾਉਣ ਲਈ ਕੇਂਦਰ ਸਰਕਾਰ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਲੋਕਾਂ ਤੋਂ ਨਰੇਗਾ ਤਹਿਤ ਕੰਮ ਦੀ ਗਰੰਟੀ ਖੋਹਣ ਦਾ ਕੰਮ ਕੀਤਾ ਹੈ। ਡਾ. ਮਨੋਹਰ ਸਿੰਘ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਕਾਂਗਰਸ ਪਾਰਟੀ ਵੱਲੋਂ ਨਰੇਗਾ ਬਚਾਓ ਸੰਗਰਾਮ ਮੁਹਿੰਮ ਤਹਿਤ ਪਿੰਡ ਪਿੰਡ ਜਾ ਕੇ ਨਰੇਗਾ ਵਰਕਰਾਂ ਤੋਂ ਫਾਰਮਾਂ ਤੇ ਨਵੇਂ ਨਰੇਗਾ ਕਨੂੰਨ ਵਿਰੁੱਧ ਦਸਤਖ਼ਤ ਮੁਹਿੰਮ ਚਲਾਈ ਜਾਵੇਗੀ। ਅੱਜ ਦੇ ਇਸ ਵਿਸ਼ਾਲ ਇਕੱਠ ਨੂੰ ਹਲਕਾ ਕਾਂਗਰਸ ਕੋਆਰਡੀਨੇਟਰ ਐੱਸਸੀ ਵਿੰਗ ਤੇ ਸਾਬਕਾ ਸਰਪੰਚ ਮਨਜੀਤ ਸਿੰਘ ਅਤੇ ਲੰਬੜਦਾਰ ਪ੍ਰਭਦਿਆਲ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਧਰਨੇ ਵਿਚ ਪ੍ਰਭਦਿਆਲ ਸਿੰਘ ਲੰਬੜਦਾਰ, ਸੋਨੀ ਸਿੰਘ, ਭਿੰਦਰ ਸਿੰਘ. ਕੇਸਰ ਸਿੰਘ, ਦਲਜੀਤ ਸਿੰਘ ਨੰਦਪੁਰ ,ਨਛੱਤਰ ਸਿੰਘ,ਕਾਕਾ ਖਾਨ, ਜਸਵੀਰ ਸਿੰਘ ਨੰਦਪੁਰ, ਰਾਜ ਕੁਮਾਰ, ਨਿਰਮਲ ਸਿੰਘ,ਜਰਨੈਲ ਸਿੰਘ, ਅਮਰਜੀਤ ਸਿੰਘ, ਪਰਮਜੀਤ ਕੌਰ, ਜਸਵੀਰ ਕੌਰ, ਬਲਵੀਰ ਕੌਰ, ਲਖਵੀਰ ਕੌਰ, ਪਾਲੋ, ਬੀਬਾ ਹਾਸ਼ਿਮਾ, ਸਰਬਜੀਤ ਕੌਰ, ਪਰਮਿੰਦਰ ਕੌਰ, ਹਰਭਜਨ ਕੌਰ, ਮਲਕੀਤ ਕੌਰ, ਭਿੰਦਰ ਕੌਰ, ਦਵਿੰਦਰ ਕੌਰ ਕਲੌੜ, ਤਰਲੋਚਨ ਸਿੰਘ ਕਲੌੜ, ਜੋਧ ਸਿੰਘ, ਬਾਦਲ ਸਿੰਘ ਕਲੌੜ, ਜਤਿੰਦਰ ਸਿੰਘ ਕਲੌੜ, ਅਵਤਾਰ ਸਿੰਘ ਕਲੌੜ, ਸਬੀ ਕਲੌੜ , ਦਰਸ਼ਨ ਸਿੰਘ ਮਾਵੀ, ਮਲਕੀਤ ਸਿੰਘ ਘੁਮੰਡਗੜ੍ਹ, ਗੁਰੀ ਮਹਿਦੂਦਾਂ ਅਤੇ ਨਰੇਗਾ ਕਾਮਿਆਂ ਤੋਂ ਇਲਾਵਾ ਹੋਰ ਪਿੰਡ ਵਾਸੀ ਡਾ. ਮਨੋਹਰ ਸਿੰਘ ਦੇ ਵਿਚਾਰ ਸੁਣਨ ਲਈ ਪਹੁੰਚੇ ਹੋਏ ਸਨ।