ਮੋਦੀ ਸਰਕਾਰ ਖਿਲਾਫ ਕਾਂਗਰਸ ਪਾਰਟੀ ਕਰੇਗੀ ਸੰਘਰਸ਼
ਮਨਰੇਗਾ ਮਜ਼ਦੂਰਾਂ ਦੇ ਹੱਕ ਦਵਾਉਣ ਲਈ ਮੋਦੀ ਸਰਕਾਰ ਖਿਲਾਫ ਕਾਂਗਰਸ ਪਾਰਟੀ ਕਰੇਗੀ ਸੰਘਰਸ਼
Publish Date: Sun, 04 Jan 2026 05:26 PM (IST)
Updated Date: Sun, 04 Jan 2026 05:29 PM (IST)
ਫ਼ੋਟੋ ਫ਼ਾਈਲ : 10 -ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਗਬੀਰ ਸਿੰਘ ਸਲਾਣਾ ਤੇ ਹੋਰ। ਗਰਗ, ਪੰਜਾਬੀ ਜਾਗਰਣ, ਅਮਲੋਹ : ਮਨਰੇਗਾ ਮਜ਼ਦੂਰਾਂ ਦੇ ਹੱਕ ਦਿਵਾਉਣ ਲਈ ਮੋਦੀ ਸਰਕਾਰ ਖਿਲਾਫ ਕਾਂਗਰਸ ਪਾਰਟੀ ਸੰਘਰਸ਼ ਕਰੇਗੀ। ਇਸ ਗੱਲ ਦਾ ਪ੍ਰਗਟਾਵਾ ਜਗਬੀਰ ਸਿੰਘ ਸਲਾਣਾ ਬਲਾਕ ਪ੍ਰਧਾਨ ਅਮਲੋਹ ਨੇ ਕੀਤਾ। ਉਨ੍ਹਾਂ ਕਿਹਾ ਕਿ ਨਵਾ ਕਾਨੂੰਨ ਜੀ ਰਾਮ ਜੀ ਬਣਾਉਣ ਨਾਲ ਮਨਰੇਗਾ ਮਜ਼ਦੂਰਾ ਨੂੰ ਰੁਜਗਾਰ ਮਿਲਣਾ ਮੁਸ਼ਕਿਲ ਹੀ ਨਹੀਂ ਹੋਵੇਗਾ ਸਗੋਂ ਜਿਆਦਾਤਰ ਮਜ਼ਦੂਰ ਬੇਰੁਜ਼ਗਾਰ ਹੋ ਜਾਣਗੇ। ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਫਤਹਿਗੜ ਸਹਿਬ ਸਰਿੰਦਰ ਸਿੰਘ ਰਾਮਗੜ, ਸਰਬਜੀਤ ਸਿੰਘ ਜੀਤੀ ਬਲਾਕ ਪ੍ਰਧਾਨ ਖਮਾਣੋ, ਰਾਜਵਿੰਦਰ ਸਿਘ ਰਾਜੂ, ਹਰਪ੍ਰੀਤ ਸਿੰਘ, ਸਿੰਕਦਰ ਸਿੰਘ, ਬਿਕਰਮਜੀਤ ਕੁਮਾਰ, ਲਵਪ੍ਰੀਤ ਸਿੰਘ ਕਾਹਨਪੁਰਾ ਵੀ ਮੌਜੂਦ ਸਨ।