ਕਾਂਗਰਸ ਤੇ ‘ਆਪ’ ਲੋਕਾਂ ਨੂੰ ਗੁਮਰਾਹ ਕਰ ਰਹੀਆਂ ਹਨ : ਹਰਬੰਸ ਲਾਲ
ਕਾਂਗਰਸ ਅਤੇ ‘ਆਪ’ ਲੋਕਾਂ ਨੂੰ ਨਰੇਗਾ ਦੇ ਨਾਮ ’ਤੇ ਗੁਮਰਾਹ ਕਰ ਰਹੀਆਂ ਹਨ : ਹਰਬੰਸ ਲਾਲ, ਸਿੱਧੂਪੁਰ
Publish Date: Tue, 06 Jan 2026 05:40 PM (IST)
Updated Date: Tue, 06 Jan 2026 05:41 PM (IST)

ਪੱਤਰ ਪ੍ਰੇਰਕ, ਪੰਜਕਾਬੀ ਜਾਗਰਣ, ਸਰਹਿੰਦ : ਪੰਜਾਬ ਭਾਜਪਾ ਨੇਤਾਵਾਂ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਤੇ ਪੰਜਾਬ ਦੇ ਗਰੀਬ ਲੋਕਾਂ ਨੂੰ ਗੁਮਰਾਹ ਕਰਨ ਦਾ ਇਲਜ਼ਾਮ ਲਗਾਇਆ ਹੈ। ਇਕ ਸਮਾਗਮ ਦੌਰਾਨ ਬੱਸੀ ਪਠਾਣਾਂ ਦੇ ਹਲਕਾ ਇੰਚਾਰਜ ਡਾ. ਹਰਬੰਸ ਲਾਲ ਅਤੇ ਪੰਜਾਬ ਭਾਜਪਾ ਐਸਸੀ ਮੋਰਚਾ ਉਪ ਪ੍ਰਧਾਨ ਕੁਲਦੀਪ ਸਿੰਘ ਸਿੱਧੂਪੁਰ ਨੇ ਕਿਹਾ ਕਿ ਦੋਵੇਂ ਪਾਰਟੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਲੋਕਾਂ ਨੂੰ ਭੜਕਾਉਣ ਦੀ ਨਾਕਾਮ ਕੋਸ਼ਿਸ਼ ਕਰ ਰਹੀਆਂ ਹਨ, ਪਰ ਕੇਂਦਰ ਸਰਕਾਰ ਵੱਲੋਂ ਮਨਰੇਗਾ ਵਿੱਚ ਕੀਤੇ ਸੁਧਾਰਾਂ ਬਾਰੇ ਚੁੱਪ ਵੱਟੀ ਬੈਠੀਆਂ ਹਨ। ਉਨ੍ਹਾਂ ਦੱਸਿਆ ਕਿ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮਨਰੇਗਾ ਮਜ਼ਦੂਰਾਂ ਨੂੰ 125 ਦਿਨਾਂ ਦੇ ਗਾਰੰਟੀਸ਼ੁਦਾ ਰੁਜ਼ਗਾਰ ਅਤੇ ਪਿੰਡ ਵਿੱਚ ਹੀ ਕੰਮ ਦੀ ਸਹੂਲਤ ਦਾ ਐਲਾਨ ਕੀਤਾ ਹੈ। ਭਾਜਪਾ ਨੇਤਾਵਾਂ ਨੇ ਔਰਤਾਂ ਨਾਲ ਧੋਖੇ ਦਾ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਬ ਦੀਆਂ ਭੈਣਾਂ ਨੇ ਇਨ੍ਹਾਂ ਪਾਰਟੀਆਂ ਨੂੰ ਵੋਟ ਨਾ ਪਾਉਣ ਦਾ ਫੈਸਲਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ 2027 ਵਿਚ ਭਾਜਪਾ ਸਰਕਾਰ ਬਣਨ ਤੇ ਪੰਜਾਬ ਨੂੰ ਹਰਿਆਣੇ ਵਾਂਗ ਸਹੂਲਤਾਂ ਮਿਲਣਗੀਆਂ। ਇਸ ਮੌਕੇ ਪਤਵੰਤ ਸਿੰਘ ਸੀਨੀਅਰ ਆਗੂ ਭਾਜਪਾ, ਬੀਰਦਵਿੰਦਰ ਸਿੰਘ ਮਹਿਮਦਪੁਰ, ਰਾਜੀਵ ਕੁਮਾਰ ਸਰਮਾ , ਦਲਵੀਰ ਸਿੰਘ ਫਤਹਿਪੁਰ ਜੱਟਾਂ, ਸੇਰ ਸਿੰਘ, ਸਿੰਦਰ ਸਿੰਘ ਸੈਕਟਰੀ, ਜਸਵੀਰ ਸਿੰਘ ਨੰਦਪੁਰ, ਦੀਪ ਸ਼ਰਮਾ ਸੈਕਟਰੀ ਮੰਡਲ ਬੱਸੀ, ਆਦਿ ਮੌਜੂਦ ਸਨ ।