ਸੜਕ ਹਾਦਸੇ ’ਚ ਮਾਰੇ ਗਏ ਸ਼ਰਧਾਲੂਆਂ ਪ੍ਰਤੀ ਦੁੱਖ ਪ੍ਰਗਟ
ਸੜਕ ਹਾਦਸੇ ’ਚ ਮਾਰੇ ਗਏ ਸ਼ਰਧਾਲੂਆਂ ਪ੍ਰਤੀ ਦੁੱਖ ਪ੍ਰਗਟ
Publish Date: Wed, 15 Apr 2026 07:21 PM (IST)
Updated Date: Wed, 15 Apr 2026 07:24 PM (IST)
ਫ਼ੋਟੋ ਫ਼ਾਈਲ : 30 ਓਮ ਗੌਤਮ ਪ੍ਰਧਾਨ ਭਾਜਪਾ ਮੰਡਲ ਬਸੀ ਪਠਾਣਾਂ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਭਾਰਤੀ ਜਨਤਾ ਪਾਰਟੀ ਬਸੀ ਪਠਾਣਾਂ ਨੇ ਚੁੰਨੀ ਮੋਰਿੰਡਾ ਸੜਕ ਹਾਦਸੇ ਵਿਚ ਮਾਰੇ ਗਏ ਸ਼ਰਧਾਲੂਆਂ ਪ੍ਰਤੀ ਗਹਿਰਾ ਦੁਖ ਜਤਾਇਆ ਹੈ। ਮੰਡਲ ਪ੍ਰਧਾਨ ਓਮ ਗੌਤਮ ਨੇ ਇਸ ਦਰਦਨਾਕ ਹਾਦਸੇ ਲਈ ਖਸਤਾਹਾਲ ਸੜਕ ਨੂੰ ਜਿੰਮੇਵਾਰ ਠਹਿਰਾਉਂਦੇ ਹੋਏ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਮ੍ਰਿਤਕਾਂ ਤੇ ਜ਼ਖਮੀਆਂ ਦੀ ਮਦਦ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿੰਡ ਮੈਨ ਮਾਜਰੀ ਦੇ 7 ਸ਼ਰਧਾਲੂਆਂ ਦੀ ਮੌਤ ਹੋਈ ਹੈ, ਜਿਨ੍ਹਾਂ ਵਿੱਚ ਇੱਕੋ ਪਰਿਵਾਰ ਦੇ ਤਿੰਨ ਜੀਅ ਰਣਜੀਤ ਕੌਰ, ਹਰਵੀਰ ਸਿੰਘ, ਲਖਵੀਰ ਸਿੰਘ ਸ਼ਾਮਿਲ ਹਨ, ਜਦਕਿ ਇਸੇ ਪਰਿਵਾਰ ਦੇ 3 ਮੈਂਬਰ ਦੋ ਲੜਕੀਆਂਜ਼ਖਮੀਂ ਹੋਏ ਹਨ। ਗੌਤਮ ਨੇ ਕਿਹਾ ਕਿ ਰਾਤ ਦੇ ਸਮੇਂ ਜਿਸ ਥਾਂ ਤੇ ਇਹ ਹਾਦਸਾ ਵਾਪਰਿਆ ਉਥੇ ਸੜਕ ਤੇ ਡੂੰਘੇ ਟੋਏ ਸਨ। ਜਿਸ ਕਾਰਨ ਬਸ ਬੇਕਾਬੂ ਹੋ ਕੇ ਇੱਕ ਦਰਖਤ ਤੇ ਬਿਜਲੀ ਦੇ ਪੋਲ ਨਾਲ ਜਾ ਟਕਰਾਈ। ਜਿਸ ਨਾਲ ਸ਼ਰਧਾਲੂ ਕਰੰਟ ਦੀ ਲਪੇਟ ਵਿੱਚ ਵੀ ਆਏ। ਭਾਜਪਾ ਆਗੂ ਨੇ ਕਿਹਾ ਕਿ ਜੇਕਰ ਸਰਕਾਰ ਨੇ ਸੜਕਾਂ ਦੀ ਮੁਰੰਮਤ ਕਰਵਾਈ ਹੁੰਦੀ ਤਾਂ ਇਹ ਹਾਦਸਾ ਨਾ ਹੁੰਦਾ ਤੇ ਲੋਕ ਬਚ ਜਾਂਦੇ।