ਕਾਲਜ ਗਈ ਲੜਕੀ ਵਾਪਸ ਨਾ ਆਈ, ਕੇਸ ਦਰਜ
ਕਾਲਜ ਗਈ ਲੜਕੀ ਵਾਪਸ ਨਾ ਆਈ, ਕੇਸ ਦਰਜ
Publish Date: Sat, 28 Feb 2026 06:11 PM (IST)
Updated Date: Sat, 28 Feb 2026 06:13 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਮੰਡੀ ਗੋਬਿੰਦਗੜ੍ਹ ਪੁਲਿਸ ਨੇ ਕਾਲਜ ਦੀ ਵਿਦਿਆਰਥਣ ਨੂੰ ਲੁਕਾ ਕੇ ਰੱਖਣ ਦੇ ਦੋਸ਼ ਹੇਠ ਅਣਪਛਾਤੇ ਵਿਅਕਤੀਆਂ ਖ਼ਿਲਾਫ ਕੇਸ ਦਰਜ ਕੀਤਾ ਹੈ। ਪੁਲਿਸ ਨੇ ਉਪਰੋਕਤ ਕਾਰਵਾਈ ਪਿਤਾ ਦੀ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਹੈ। ਸ਼ਿਕਾਇਤ ਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਬੀਤੀ 26 ਫਰਵਰੀ ਨੂੰ ਉਸ ਦੀ ਲੜਕੀ ਕਾਲਜ ਗਈ ਸੀ ਪਰ ਵਾਪਸ ਨਹੀਂ ਪਰਤੀ। ਉਸ ਨੇ ਸ਼ੱਕ ਪ੍ਰਗਟਾਇਆ ਕਿ ਅਣਪਛਾਤੇ ਵਿਅਕਤੀਆਂ ਨੇ ਉਸ ਦੀ ਲੜਕੀ ਨੂੰ ਕਿਤੇ ਛੁਪਾ ਕੇ ਰੱਖਿਆ ਹੋਇਆ ਹੈ।