ਗਰੀਨ ਫੀਲਡਜ਼ ਸਕੂਲ ਨੇ ਲੋੜਵੰਦਾਂ ਨੂੰ ਵੰਡੇ ਕੱਪੜੇ
ਜਰੂਰੀ : ਭਗਤ ਰਵਿਦਾਸ ਜੀ ਦੇ ਪ੍ਰਕਾ
Publish Date: Sat, 31 Jan 2026 05:56 PM (IST)
Updated Date: Sat, 31 Jan 2026 05:58 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਿਹਗੜ੍ਹ ਸਾਹਿਬ : ਗਰੀਨ ਫੀਲਡਜ਼ ਸਕੂਲ ਸਰਹਿੰਦ ਵੱਲੋਂ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ’ਤੇ ਜ਼ਰੂਰਤਮੰਦ ਲੋਕਾਂ ਲਈ ਚੇਅਰਮੈਨ ਦੀਦਾਰ ਸਿੰਘ ਭੱਟੀ ਦੀ ਅਗਵਾਈ ਹੇਠ ਪ੍ਰਿੰ. ਡਾ. ਸ਼ਾਲੂ ਰੰਧਾਵਾ ਨੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਜੀ ਦੇ ਨੇੜੇ ਕੱਪੜਿਆਂ ਦਾ ਲੰਗਰ ਲਾਇਆ। ਇਨ੍ਹਾਂ ਕੱਪੜਿਆਂ ਵਿੱਚ ਗਰਮੀਆਂ ਤੇ ਸਰਦੀਆਂ ਦੇ ਕੱਪੜੇ, ਸਵੈਟਰ ਕੋਟੀਆਂ, ਕੋਟ, ਜੈਕੇਟਾਂ, ਟੋਪੀਆਂ, ਪਜਾਮੇ, ਬੂਟ, ਜਰਾਬਾਂ, ਬੱਚਿਆਂ ਦੇ ਖਿਡੋਣੇ ਆਦਿ ਸ਼ਾਮਲ ਸਨ। ਸਾਰੇ ਕੱਪੜੇ ਬਹੁਤ ਤਰਤੀਬ ਨਾਲ ਰੱਖੇ ਹੋਏ ਸਨ ਤਾਂ ਕਿ ਜ਼ਰੂਰਤਮੰਦ ਨੂੰ ਕੱਪੜੇ ਦੇਖਣ ਵਿੱਚ ਬਹੁਤ ਆਸਾਨੀ ਹੋ ਸਕੇ ਤੇ ਉਹ ਆਪਣੀ ਜ਼ਰੂਰਤ ਪੂਰੀ ਕਰ ਸਕੇ। ਇਸ ਮੌਕੇ ਪ੍ਰਿੰਸੀਪਲ ਨੇ ਸਭ ਨੂੰ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਦੀ ਸਭ ਨੂੰ ਵਧਾਈ ਦਿੱਤੀ।