ਐੱਨਐੱਸਐੱਸ ਕੈਂਪ ਦੌਰਾਨ ਬੌੜ ’ਚ ਸਫ਼ਾਈ ਮੁਹਿੰਮ ਕਰਵਾਈ
ਐਨਐਸਐਸ ਕੈਂਪ ਦੌਰਾਨ ਬੌੜ ’ਚ ਸਫਾਈ ਮੁਹਿੰਮ
Publish Date: Sun, 22 Mar 2026 04:35 PM (IST)
Updated Date: Sun, 22 Mar 2026 04:37 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਦੇ ਪਾਈਨ ਗਰੋਵ ਕਾਲਜ ਆਫ ਐਜੂਕੇਸ਼ਨ ਵਿਚ ਚੱਲ ਰਹੇ 7 ਰੋਜ਼ਾ ਐੱਨਐੱਸਐੱਸ ਕੈਂਪ ਦੇ ਦੂਜੇ ਦਿਨ ਵਿਦਿਆਰਥੀਆਂ ਵੱਲੋਂ ਸਫਾਈ ਮੁਹਿੰਮ ਕਰਵਾਈ ਗਈ। ਇਸ ਦੌਰਾਨ ਵਲੰਟੀਅਰਾਂ ਨੇ ਪਿੰਡ ਬੌੜ ਦੀਆਂ ਗਲੀਆਂ ’ਚ ਝਾੜੂ ਲਗਾ ਕੇ ਅਤੇ ਕੂੜਾ ਇਕੱਠਾ ਕਰ ਕੇ ਸਫਾਈ ਦਾ ਸੰਦੇਸ਼ ਦਿੱਤਾ। ਪਿੰਡ ਤੋਂ ਬਾਅਦ ਵਿਦਿਆਰਥੀਆਂ ਨੇ ਕਾਲਜ ਕੈਂਪਸ ਦੇ ਵੱਖ-ਵੱਖ ਹਿੱਸਿਆਂ, ਬਾਗਬਾਨੀ ਖੇਤਰਾਂ ਅਤੇ ਰਾਹਦਾਰੀਆਂ ਦੀ ਵੀ ਚੰਗੀ ਤਰ੍ਹਾਂ ਸਫਾਈ ਕੀਤੀ ਤਾਂ ਜੋ ਵਾਤਾਵਰਣ ਨੂੰ ਸੁੰਦਰ ਅਤੇ ਸ਼ੁੱਧ ਬਣਾਇਆ ਜਾ ਸਕੇ। ਇਸ ਮੌਕੇ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਡਾ. ਵਿਕਾਸ ਕੌਸ਼ਲ ਨੇ ਕਿਹਾ ਕਿ ਸਫਾਈ ਰੱਖਣਾ ਸਿਰਫ਼ ਇਕ ਮੁਹਿੰਮ ਨਹੀਂ, ਬਲਕਿ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ। ਇਸ ਦੇ ਨਾਲ ਹੀ ਪ੍ਰੋਗਰਾਮ ਅਫ਼ਸਰ ਸਹਾਇਕ ਪ੍ਰੋਫ਼ੈਸਰ ਰਵਿੰਦਰ ਸਿੰਘ ਨੇ ਐਨਐਸਐਸ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ’ਚ ਸਮਾਜ ਸੇਵਾ ਅਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਦੀਆਂ ਹਨ।