ਸਿਹਤ ਯੋਜਨਾ ਸਿਹਤ ਸੇਵਾਵਾਂ ਨੂੰ ਮਜ਼ਬੂਤ ਬਣਾ ਰਹੀ : ਰਾਏ
ਮੁੱਖ ਮੰਤਰੀ ਸਿਹਤ ਯੋਜਨਾ ਪੰਜਾਬ ਵਿਚ ਸਿਹਤ ਸੇਵਾਵਾਂ ਨੂੰ ਮਜ਼ਬੂਤ ਬਣਾ ਰਹੀ ਹੈ : ਰਾਏ
Publish Date: Sun, 12 Apr 2026 05:49 PM (IST)
Updated Date: Mon, 13 Apr 2026 04:08 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਵਿਧਾਇਕ ਲਖਬੀਰ ਸਿੰਘ ਰਾਏ ਨੇ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਪੰਜਾਬ ਵਿਚ ਸਿਹਤ ਸੇਵਾਵਾਂ ਨੂੰ ਮਜ਼ਬੂਤ ਬਣਾ ਤੇ ਯਕੀਨੀ ਬਣਾ ਰਹੀ ਹੈ ਕਿ ਵਿੱਤੀ ਤੰਗੀ ਕਾਰਨ ਕੋਈ ਵੀ ਪਰਿਵਾਰ ਇਲਾਜ ਤੋਂ ਵਾਂਝਾ ਨਾ ਰਹੇ। ਇਸ ਯੋਜਨਾ ਤਹਿਤ ਨਵਜੰਮੇ ਬੱਚਿਆਂ ਤੋਂ ਲੈ ਕੇ ਗੁੰਝਲਦਾਰ ਸਰਜਰੀਆਂ ਅਤੇ ਲੰਬੇ ਸਮੇਂ ਦੇ ਰੋਗਾਂ ਤੱਕ ਲੱਖਾਂ ਪਰਿਵਾਰਾਂ ਨੂੰ ਨਕਦ ਰਹਿਤ ਇਲਾਜ ਮਿਲ ਰਿਹਾ ਹੈ। ਵਿਧਾਇਕ ਰਾਏ ਨੇ ਦਾਅਵਾ ਕੀਤਾ ਕਿ ਪੂਰੇ ਪੰਜਾਬ ਵਿਚ ਦੋ ਲੱਖ ਤੋਂ ਵੱਧ ਪਰਿਵਾਰਾਂ ਨੇ ਇਸ ਯੋਜਨਾ ਤੋਂ ਲਾਭ ਲਿਆ ਹੈ। ਉਨ੍ਹਾਂ ਬਿਨਾਂ ਕਿਸੇ ਕਰਜ਼ੇ ਜਾਂ ਗਹਿਣੇ ਗਿਰਵੀ ਰੱਖੇ ਤੁਰੰਤ ਇਲਾਜ ਸ਼ੁਰੂ ਕਰਵਾਇਆ। ਯੋਜਨਾ ਨੇ 900 ਤੋਂ ਵੱਧ ਹਸਪਤਾਲਾਂ ਰਾਹੀਂ ਚਾਲੀ ਹਜ਼ਾਰ ਤੋਂ ਵੱਧ ਸਰਜੀਕਲ ਪ੍ਰਕਿਰਿਆਵਾਂ ਸਮੇਤ ਦੋ ਲੱਖ ਤੋਂ ਵੱਧ ਇਲਾਜਾਂ ਲਈ ਤਿੰਨ ਸੌ ਕਰੋੜ ਰੁਪਏ ਤੋਂ ਵੱਧ ਖਰਚ ਕੀਤਾ ਹੈ। ਸਭ ਤੋਂ ਵੱਧ ਲਾਭ ਡਾਇਲਸਿਸ, ਦਿਲ ਦੀਆਂ ਬਿਮਾਰੀਆਂ, ਆਰਥੋਪੀਡਿਕ ਸਰਜਰੀਆਂ, ਕੈਂਸਰ ਤੇ ਸ਼ੂਗਰ ਨਾਲ ਜੁੜੀਆਂ ਬਿਮਾਰੀਆਂ ਵਿਚ ਹੋਇਆ ਹੈ। ਗੁਰਦਾ ਰੋਗੀਆਂ ਲਈ ਅਠਾਹਠ ਹਜ਼ਾਰ ਤੋਂ ਵੱਧ ਮਰੀਜ਼ਾਂ ਨੂੰ ਨਿਰੰਤਰ ਡਾਇਲਸਿਸ ਇਲਾਜ ਮਿਲ ਰਿਹਾ ਹੈ ਜਿਸ ਤੇ ਚੌਦਾਂ ਕਰੋੜ ਰੁਪਏ ਤੋਂ ਵੱਧ ਖਰਚਾ ਆਇਆ ਹੈ। ਕੈਂਸਰ ਦੀ ਦੇਖਭਾਲ ਲਈ ਚੌਦਾਂ ਹਜ਼ਾਰ ਤੋਂ ਵੱਧ ਇਲਾਜ ਇੱਕ ਤੀਹ ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਕੀਤੇ ਗਏ ਹਨ। ਦਿਲ ਦੀਆਂ ਬਿਮਾਰੀਆਂ ਵਿਚ ਗੁੰਝਲਦਾਰ ਆਪ੍ਰੇਸ਼ਨ ਸਮੇਤ ਪੰਜ ਹਜ਼ਾਰ ਸੱਤ ਸੌ ਤੋਂ ਵੱਧ ਇਲਾਜਾਂ ਲਈ ਸਤਾਲੀ ਕਰੋੜ ਰੁਪਏ ਤੋਂ ਵੱਧ ਖਰਚ ਕੀਤਾ ਗਿਆ ਹੈ।