ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਏ, ਕੈਂਪ ਦੋ ਦਿਨ ਹੋਰ ਜਾਰੀ
ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਏ, ਕੈਂਪ ਦੋ ਦਿਨ ਹੋਰ ਜਾਰੀ
Publish Date: Sun, 22 Feb 2026 05:54 PM (IST)
Updated Date: Sun, 22 Feb 2026 05:57 PM (IST)

ਪਰਦੀਪ ਸਿੰਘ ਢਿੱਲੋਂ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਪਿੰਡ ਲਟੌਰ ਵਿਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਤੀਸ਼ ਲਟੌਰ ਜੋ ਕਿ ਵਿਧਾਇਕ ਲਖਬੀਰ ਸਿੰਘ ਰਾਏ ਦੇ ਪੀਏ ਵੀ ਹਨ, ਨੇ ਕੈਂਪ ਦਾ ਜਾਇਜ਼ਾ ਲੈਂਦਿਆਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਦੇ ਹਰ ਨਿਵਾਸੀ ਨੂੰ 10 ਲੱਖ ਰੁਪਏ ਤੱਕ ਦੀ ਸਿਹਤ ਬੀਮਾ ਯੋਜਨਾ ਮੁਹੱਈਆ ਕਰਵਾਈ ਗਈ ਹੈ। ਇਹ ਭਾਰਤ ਵਿਚ ਪਹਿਲੀ ਅਜਿਹੀ ਸਕੀਮ ਹੈ ਜਿਸ ਵਿਚ ਬਿਨਾਂ ਕਿਸੇ ਪੱਖਪਾਤ ਤੋਂ ਅਮੀਰ ਹੋਵੇ ਜਾਂ ਗਰੀਬ, ਜਰਨਲ ਕੈਟੇਗਰੀ ਹੋਵੇ ਜਾਂ ਅਨੁਸੂਚਿਤ ਜਾਤੀ, ਸਰਕਾਰੀ ਮੁਲਾਜ਼ਮ ਹੋਵੇ ਜਾਂ ਆਮ ਨਾਗਰਿਕ ਸਾਰਿਆਂ ਨੂੰ ਲਾਭ ਦਿੱਤਾ ਜਾ ਰਿਹਾ ਹੈ। ਇਸ ਨਾਲ ਆਰਥਿਕ ਤੌਰ ’ਤੇ ਕਮਜ਼ੋਰ ਵਿਅਕਤੀ ਵੀ ਬਿਮਾਰੀ ਕਾਰਨ ਪਰੇਸ਼ਾਨ ਨਹੀਂ ਹੋਵੇਗਾ। ਸਤੀਸ਼ ਲਟੌਰ ਨੇ ਦੱਸਿਆ ਕਿ ਪਹਿਲੇ ਦਿਨ ਕੈਂਪ ’ਚ 215 ਵਿਅਕਤੀਆਂ ਦੇ ਕਾਰਡ ਬਣਾਏ ਜਾ ਚੁੱਕੇ ਹਨ ਅਤੇ ਅਗਲੇ ਦੋ ਦਿਨ ਇਹ ਕੈਂਪ ਜਾਰੀ ਰਹੇਗਾ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੌਕੇ ਦਾ ਲਾਭ ਲੈ ਕੇ ਯੋਜਨਾ ਅਧੀਨ ਰਜਿਸਟ੍ਰੇਸ਼ਨ ਕਰਵਾਉਣ। ਇਸ ਮੌਕੇ ਬਲਾਕ ਸੰਮਤੀ ਮੈਂਬਰ ਗੁਰਜੀਤ ਸਿੰਘ ਬਿੱਟਾ, ਸਰਪੰਚ ਰੋਹਿਤ ਸਿੰਗਲਾ, ਹਰਨੇਕ ਸਿੰਘ, ਗਿਆਨ ਸਿੰਘ, ਗੁਰਜੀਤ ਸਿੰਘ, ਗਿਆਨੀ ਸੁਖਦੇਵ ਸਿੰਘ, ਬਹਾਦਰ ਅਲੀ ਲਟੌਰ, ਮੋਨੀ ਲਟੌਰ, ਆਸ਼ਾ ਵਰਕਰ ਪਰਮਜੀਤ ਕੌਰ, ਏਐਨਐਮ ਬਿੰਦਰ ਕੌਰ, ਕਰਮਜੀਤ ਸਿੰਘ, ਗੁਰਸੱਜਣ ਸਿੰਘ ਅਤੇ ਪਰਵਿੰਦਰ ਸਿੰਘ ਸਮੇਤ ਹੋਰ ਵੀ ਮੌਜੂਦ ਸਨ।