ਲੋੜਵੰਦਾਂ ਨੂੰ ਮੈਡੀਕਲ ਸਹਾਇਤਾ ਲਈ ਚੈੱਕ ਦਿੱਤੇ
ਲੋੜਵੰਦਾਂ ਨੂੰ ਮੈਡੀਕਲ ਸਹਾਇਤਾ ਲਈ ਚੈੱਕ ਦਿੱਤੇ
Publish Date: Wed, 04 Feb 2026 05:57 PM (IST)
Updated Date: Wed, 04 Feb 2026 05:59 PM (IST)
ਫ਼ਾਈਲ : 16 ਪ੍ਰਧਾਨ ਸੁਖਵਿੰਦਰ ਸਿੰਘ ਕਾਲਾ ਅਰੋੜਾ, ਸਰਪ੍ਰਸਤ ਡਾ. ਜਸਵੰਤ ਸਿੰਘ ਤੇ ਹੋਰ ਲੋੜਵੰਦਾਂ ਨੂੰ ਮੈਡੀਕਲ ਸਹਾਇਤਾ ਲਈ ਚੈੱਕ ਦਿੰਦੇ ਹੋਏ। ਗੁਰਚਰਨ ਜੰਜੂਆ, ਪੰਜਾਬੀ ਜਾਗਰਣ, ਅਮਲੋਹ : ਬਾਬਾ ਬੰਦਾ ਸਿੰਘ ਬਹਾਦਰ ਵੈਲਫ਼ੇਅਰ ਸੁਸਾਇਟੀ ਵੱਲੋਂ ਪ੍ਰਧਾਨ ਸੁਖਵਿੰਦਰ ਸਿੰਘ ਕਾਲਾ ਅਰੋੜਾ ਦੀ ਪ੍ਰਧਾਨਗੀ ਵਿਚ ਹਰ ਵਾਰ ਦੀ ਤਰ੍ਹਾਂ ਸੁਸਾਇਟੀ ਵੱਲੋਂ 12 ਲੋੜਵੰਦਾਂ ਨੂੰ ਮੈਡੀਕਲ ਸਹਾਇਤਾ ਲਈ 7500-7500 ਰੁਪਏ ਦੀ ਰਾਸ਼ੀ ਦੇ ਚੈੱਕ ਦਿੱਤੇ ਗਏ। ਪ੍ਰਧਾਨ ਸੁਖਵਿੰਦਰ ਸਿੰਘ ਕਾਲਾ ਅਰੋੜਾ ਤੇ ਸਰਪ੍ਰਸਤ ਡਾ. ਜਸਵੰਤ ਸਿੰਘ ਨੇ ਕਿਹਾ ਕਿ ਭਵਿੱਖ ਵਿਚ ਵੀ ਸੁਸਾਇਟੀ ਮੈਂਬਰਾਂ ਦੇ ਸਹਿਯੋਗ ਨਾਲ ਅਜਿਹੇ ਉਪਰਾਲੇ ਜਾਰੀ ਰਹਿਣਗੇ। ਇਸ ਮੌਕੇ ਪ੍ਰਧਾਨ ਸੁਖਵਿੰਦਰ ਸਿੰਘ ਕਾਲਾ ਅਰੋੜਾ, ਡਾ. ਜਸਵੰਤ ਸਿੰਘ, ਸਰਪ੍ਰਸਤ, ਪਰਮਿੰਦਰ ਸਿੰਘ ਸੰਧੂ, ਸੈਕਟਰੀ ਡਾ. ਅਰਜਨ ਸਿੰਘ, ਨੀਰਜ ਜਿੰਦਲ, ਮੋਹਨ ਸਿੰਘ ਭੱਦਲਥੂਹਾ, ਹਰਪ੍ਰੀਤ ਸਿੰਘ ਸੋਨੂੰ, ਸੇਵਾ ਮੁਕਤ ਐਸਡੀਓ ਬਲਦੇਵ ਸਿੰਘ ਘੁਟੀਡ, ਕੁਲਦੀਪ ਸਿੰਘ ਮਛਰਾਈ, ਹਰਬੰਸ ਸਿੰਘ ਬਡਾਲੀ ਆਦਿ ਮੌਜੂਦ ਸਨ।