ਲੋਕਾਂ ਤੱਕ ਘਰੇਲੂ ਗੈਸ ਸਿਲੰਡਰ ਪਹੁੰਚਾਉਣ ’ਚ ਨਾਕਾਮ ਹੋਈ ਸਰਕਾਰ : ਭੁੱਟਾ
ਆਮ ਲੋਕਾਂ ਤੱਕ ਘਰੇਲੂ ਗੈਸ ਸਲੰਡਰ ਪਹੁੰਚਾਉਣ ਵਿੱਚ ਨਾਕਾਮ ਹੋਈ ਕੇਂਦਰ ਤੇ ਸੂਬਾ ਸਰਕਾਰ : ਭੁੱਟਾ
Publish Date: Sat, 04 Apr 2026 04:40 PM (IST)
Updated Date: Sat, 04 Apr 2026 04:43 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਪਿੰਡ ਛਲੇੜੀ ਕਲਾਂ ਵਿਖੇ ਗੁਰਬਚਨ ਸਿੰਘ ਦੇ ਗ੍ਰਹਿ ਵਿਖੇ ਤੇ ਬਸਤੀ ਜਾਗੋ ਚਰਨਾਥਲ ਵਿਖੇ ਵਿਸ਼ੇਸ਼ ਮੀਟਿੰਗ ਕੀਤੀ, ਜਿਸ ਵਿਚ ਪਿੰਡ ਦੇ ਲੋਕਾਂ ਨੇ ਆਪਣੀਆਂ ਘਰੇਲੂ ਗੈਸ ਨਾ ਮਿਲਣ ਸਬੰਧੀ ਮੁਸ਼ਕਿਲਾਂ ਵੀ ਦੱਸੀਆਂ। ਇਸ ਮੌਕੇ ਭੁੱਟਾ ਨੇ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਆਮ ਆਦਮੀ ਨੂੰ ਆਪਣੀ ਰੋਜ਼ ਦੀ ਰੋਟੀ ਬਣਾਉਣ ਵਾਸਤੇ ਘਰੇਲੂ ਗੈਸ ਸਿਲੰਡਰ ਲਈ ਲਾਈਨਾਂ ਵਿੱਚ ਲੱਗਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਦੀ ਇਸ ਮੁਸ਼ਕਿਲ ਦਾ ਹੱਲ ਕਰਨ ਵਿੱਚ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ। ਆਮ ਆਦਮੀ ਦੇ ਘਰ ਰੋਟੀ ਨਹੀਂ ਪੱਕ ਰਹੀ ਅਤੇ ਪੰਜਾਬ ਸਰਕਾਰ ਇਸ ਵੱਲੋਂ ਪੂਰੀ ਤਰ੍ਹਾਂ ਮੂੰਹ ਮੋੜ ਕੇ ਬੈਠ ਗਈ ਹੈ। ਭੁੱਟਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੇ ਲੋਕਾਂ ਖਾਸ ਕਰਕੇ ਸੂਬੇ ਦੇ ਨੌਜਵਾਨ ਵੱਲੋਂ ਦਿਨ ਬ ਦਿਨ ਮਿਲ ਰਿਹਾ ਭਾਰੀ ਸਮਰਥਨ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਮਜਬੂਤ ਕਰ ਰਿਹਾ ਹੈ। ਜੋ ਇਸ ਗੱਲ ਦਾ ਪ੍ਰਤੀਕ ਹੈ ਕਿ ਸੂਬੇ ’ਚ ਅਗਲੀ ਹਕੂਮਤ ਸ਼੍ਰੋਮਣੀ ਅਕਾਲੀ ਦਲ ਦੀ ਹੀ ਹੋਵੇਗੀ। ਭੁੱਟਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀਆਂ ਮੁਢਲੀਆਂ ਲੋੜਾਂ ਪੂਰੀਆਂ ਕਰਨ ’ਚ ਵੀ ਫੇਲ੍ਹ ਸਾਬਤ ਹੋ ਰਹੀ ਹੈ ਜਿਸ ਕਾਰਨ ਲੋਕ ਹੁਣ ਇਹ ਮਨ ਬਣਾ ਬੈਠੇ ਹਨ ਕਿ ਆਉਂਦੀਆਂ ਚੋਣਾਂ ’ਚ ਆਮ ਆਦਮੀ ਪਾਰਟੀ ਦਾ ਨਾਮੋ ਨਿਸ਼ਾਨ ਮਿਟਾ ਦੇਣਗੇ। ਇਸ ਮੌਕੇ ਦਵਿੰਦਰ ਸਿੰਘ ਸਾਬਕਾ ਚੇਅਰਮੈਨ ਐਸਸੀ ਵਿੰਗ ਪ੍ਰਧਾਨ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ, ਸੁਖਦੀਪ ਸਿੰਘ ਬਹਿਲੋਲਪੁਰ ਸਰਕਲ ਪ੍ਰਧਾਨ ਪੋਲਾ, ਧਰਮਿੰਦਰ ਸਿੰਘ ਮੂਲੇਪੁਰ ਐਸਸੀ ਵਿੰਗ ਮੀਤ ਪ੍ਰਧਾਨ ਜ਼ਿਲਾ ਸ਼੍ਰੀ ਫਤਿਹਗੜ੍ਹ ਸਾਹਿਬ, ਚਰਨਜੀਤ ਸਿੰਘ ਛਲੇੜੀ ਕਲਾਂ, ਸੁਖਵਿੰਦਰ ਸਿੰਘ ਸੁੱਖਾ ਛਲੇੜੀ ਕਲਾਂ, ਹਰਮਨ ਛਲੇੜੀ ਕਲਾਂ, ਬਲਵਿੰਦਰ ਸਿੰਘ ਛਲੇੜੀ ਕਲਾਂ, ਜਸਵੀਰ ਸਿੰਘ ਛਲੇੜੀ ਕਲਾਂ, ਰਣਜੀਤ ਸਿੰਘ ਛਲੇੜੀ ਕਲਾਂ, ਬਲਜਿੰਦਰ ਸਿੰਘ ਛਲੇੜੀ ਕਲਾਂ, ਰਣਧੀਰ ਸਿੰਘ ਛਲੇੜੀ ਖੁਰਦ, ਜਸਵਿੰਦਰ ਸਿੰਘ ਝਿੰਜਰਾ, ਈਸ਼ਰ ਸਿੰਘ ਜਾਗੋ ਚਰਨਾਥਲ, ਸਿੰਦਰਪਾਲ ਸਿੰਘ ਜਾਗੋ ਚਰਨਾਥਲ, ਮਗਰ ਸਿੰਘ ਜਾਗੋ ਚਰਨਾਥਲ, ਮੇਵਾ ਸਿੰਘ ਜਾਗੋ ਚਨਾਰਥਲ, ਜੈਮਲ ਰਾਮ ਜਾਗੋ ਚਰਨਾਥਲ, ਅਮਰਜੀਤ ਸਿੰਘ ਜਾਗੋ ਚਰਨਾਥਲ, ਜਸਵੀਰ ਸਿੰਘ ਜਲਵੇੜੀ ਗਹਿਲਾਂ, ਹਰਮੇਲ ਸਿੰਘ, ਸੁਖਚੈਨ ਸਿੰਘ ਸਿਹਰਾ, ਮਹਿੰਦਰ ਸਿੰਘ ਸਰਹਿੰਦ ਆਦਿ ਮੌਜੂਦ ਸਨ।