ਡੋਪ ਟੈਸਟ ਪਾਜ਼ੇਟਿਵ ਆਉਣ ’ਤੇ 5 ਖ਼ਿਲਾਫ਼ ਮਾਮਲੇ ਦਰਜ
ਡੋਪ ਟੈਸਟ ਪਾਜ਼ੇਟਿਵ ਆਉਣ ’ਤੇ 5 ਖ਼ਿਲਾਫ਼ ਮਾਮਲੇ ਦਰਜ
Publish Date: Sat, 10 Jan 2026 05:56 PM (IST)
Updated Date: Sat, 10 Jan 2026 05:57 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫ਼ਤਹਿਗੜ੍ਹ ਸਾਹਿਬ : ਪੁਲਿਸ ਨੇ 5 ਵਿਅਕਤੀਆਂ ਦਾ ਡੋਪ ਟੈਸਟ ਪਾਜ਼ੇਟਿਵ ਆਉਣ ’ਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਵੱਖ-ਵੱਖ ਥਾਣਿਆਂ ਵਿਚ ਮੁਕੱਦਮੇ ਦਰਜ ਕੀਤੇ ਹਨ। ਸਰਹਿੰਦ ਪੁਲਿਸ ਨੇ ਹਰਪ੍ਰੀਤ ਸਿੰਘ ਤੇ ਨਰਿੰਦਰਜੀਤ ਸਿੰਘ ਵਾਸੀ ਭਮਾਰਸੀ ਬੁਲੰਦ, ਅਮਲੋਹ ਪੁਲਿਸ ਨੇ ਪਰਮਿੰਦਰ ਸਿੰਘ ਵਾਸੀ ਅਮਲੋਹ, ਖੇੜੀ ਨੌਧ ਸਿੰਘ ਪੁਲਿਸ ਨੇ ਹਰਦੀਪ ਸਿੰਘ ਵਾਸੀ ਸੈਦਪੁਰਾ ਅਤੇ ਬਸੀ ਪਠਾਣਾਂ ਪੁਲਿਸ ਨੇ ਮੰਗਾ ਸਿੰਘ ਵਾਸੀ ਪਿੰਡ ਨੰਦਪੁਰ ਦਾ ਡੋਪ ਟੈਸਟ ਕਰਵਾਇਆ ਜੋ ਪਾਜ਼ੇਟਿਵ ਆਇਆ।