ਡੋਪ ਟੈਸਟ ਪਾਜ਼ੇਟਿਵ ਆਉਣ 'ਤੇ 4 ਖ਼ਿਲਾਫ਼ ਮਾਮਲੇ ਦਰਜ
ਡੋਪ ਟੈਸਟ ਪਾਜ਼ੇਟਿਵ ਆਉਣ 'ਤੇ 4 ਖ਼ਿਲਾਫ਼ ਮਾਮਲੇ ਦਰਜ
Publish Date: Sun, 04 Jan 2026 05:38 PM (IST)
Updated Date: Sun, 04 Jan 2026 05:41 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਪੁਲਿਸ ਨੇ ਡੋਪ ਟੈਸਟ ਪਾਜ਼ੇਟਿਵ ਆਉਣ ’ਤੇ ਚਾਰ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿਚ ਮੁਕੱਦਮੇ ਦਰਜ ਕੀਤੇ ਹਨ। ਇਨ੍ਹਾਂ ਵਿਚ ਸਰਹਿੰਦ ਪੁਲਿਸ ਨੇ ਚੰਨਪ੍ਰੀਤ ਸਿੰਘ ਵਾਸੀ ਤਰਖਾਣ ਮਾਜਰਾ, ਬਸੀ ਪਠਾਣਾਂ ਪੁਲਿਸ ਨੇ ਗੁਰਸੇਵਕ ਸਿੰਘ ਵਾਸੀ ਮਹਿਮਦਪੁਰ, ਅਮਲੋਹ ਪੁਲਿਸ ਨੇ ਸਦੀਕ ਮੁਹੰਮਦ ਵਾਸੀ ਸਲਾਣੀ ਕਲੋਨੀ ਅਤੇ ਖਮਾਣੋਂ ਪੁਲਿਸ ਨੇ ਸਰਬਜੀਤ ਵਾਸੀ ਖਮਾਣੋਂ ਕਲਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।